ਮੁੱਖ ਖਬਰਾਂ
Home / ਦੇਸ਼ ਵਿਦੇਸ਼ / 36 ਸਾਲ ਤੋਂ ਪਾਕਿ ਜੇਲ ‘ਚ ਕੈਦ ਗਜਾਨੰਦ ਦੀ 13 ਅਗਸਤ ਨੂੰ ਹੋ ਸਕਦੀ ਹੈ ਰਿਹਾਈ

36 ਸਾਲ ਤੋਂ ਪਾਕਿ ਜੇਲ ‘ਚ ਕੈਦ ਗਜਾਨੰਦ ਦੀ 13 ਅਗਸਤ ਨੂੰ ਹੋ ਸਕਦੀ ਹੈ ਰਿਹਾਈ

Spread the love

ਇਸਲਾਮਾਬਾਦ—ਪਾਕਿਸਤਾਨ ਦੀ ਲਾਹੌਰ ਜੇਲ ਵਿਚ ਕਰੀਬ 36 ਸਾਲ ਤੋਂ ਕੈਦ ਜੈਪੂਰ ਦੇ ਗਜਾਨੰਦ ਸ਼ਰਮਾ ਦੀ ਰਿਹਾਈ 13 ਅਗਸਤ ਨੂੰ ਹੋਣ ਦੀ ਉਮੀਦ ਹੈ। ਵੀਰਵਾਰ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਇਸ ਗੱਲ ਦਾ ਭਰੋਸਾ ਇਕ ਵਫਦ ਨੂੰ ਦਿੱਤਾ। ਜੈਪੂਰ ਦੇ ਬ੍ਰਹਮਪੁਰੀ ਥਾਣਾ ਖੇਤਰ ਨਿਵਾਸੀ ਗਜਾਨੰਦ ਸਾਲ 1982 ਵਿਚ ਘਰ ਤੋਂ ਅਚਾਨਕ ਲਾਪਤਾ ਹੋ ਗਿਆ ਸੀ। ਹਵਾਮਹੱਲ ਵਿਧਾਨਸਭਾ ਖੇਤਰ ਦੇ ਵਿਧਾਇਕ ਸੁਰਿੰਦਰ ਪਾਰੀਕ ਨੇ ਨਵੀਂ ਦਿੱਲੀ ਤੋਂ ਟੈਲੀਫੋਨ ‘ਤੇ ਦੱਸਿਆ ਕਿ ਜਨਰਲ ਸਿੰਘ ਨੇ ਪਾਕਿਸਤਾਨ ਜੇਲ ਵਿਚ ਕੈਦ ਗਜਾਨੰਦ ਦੀ ਰਿਹਾਈ 13 ਅਗਸਤ ਨੂੰ ਕੀਤੇ ਜਾਣ ਦਾ ਭਰੋਸਾ ਵਫਦ ਨੂੰ ਦਿੱਤਾ ਹੈ।
ਜੈਪੁਰ ਸੰਸਦ ਮੈਂਬਰ ਰਾਮਚਰਨ ਬੋਹਰਾ, ਹਵਾਮਹੱਲ ਵਿਧਾਨਸਭਾ ਖੇਤਰ ਤੋਂ ਵਿਧਾਇਕ ਸੁਰਿੰਦਰ ਪਾਰੀਕ ਸਮੇਤ ਪ੍ਰਤੀਨਿਧੀਆਂ ਦਾ ਇਕ ਵਫਦ ਕੱਲ ਸਿੰਘ ਨੂੰ ਮਿਲਿਆ ਸੀ। ਸਾਲ 1982 ਵਿਚ ਘਰ ਤੋਂ ਅਚਾਨਕ ਲਾਪਤਾ ਹੋਏ ਗਜਾਨੰਦ ਦੇ ਬਾਰੇ ਵਿਚ ਪਰਿਵਾਰ ਵਾਲਿਆਂ ਨੂੰ ਉਸ ਦੇ ਪਾਕਿਸਤਾਨ ਜੇਲ ਵਿਚ ਬੰਦ ਹੋਣ ਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਮਈ ਵਿਚ ਪੁਲਸ ਅਧਿਕਾਰੀਆਂ ਨੇ ਪਰਿਵਾਰ ਵਾਲਿਆਂ ਤੋਂ ਗੰਜਾਨਦ ਦੀ ਕੌਮੀਅਤ ਦੇ ਬਾਰੇ ਵਿਚ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਾਕਿਸਤਾਨ ਜੇਲ ਵਿਚ ਬੰਦ ਹੈ। ਜੈਪੂਰ ਪੇਂਡੂ ਪੁਲਸ ਮੁਤਾਬਕ ਪਾਕਿਸਤਾਨ ਦੀ ਜੇਲ ਵਿਚ ਬੰਦ ਗਜਾਨੰਦ ਸ਼ਰਮਾ ਦੇ ਬਾਰੇ ਵਿਚ ਪੁਲਸ ਦਫਤਰ ਤੋਂ 1 ਮਈ ਨੂੰ ਇਕ ਜਾਂਚ ਆਈ ਸੀ। ਉਸ ਮਗਰੋਂ ਸਾਰੇ ਪੁਲਸ ਥਾਣਿਆਂ ਨੂੰ ਗਜਾਨੰਦ ਦੀ ਕੌਮੀਅਤ ਅਤੇ ਪਰਿਵਾਰ ਵਾਲਿਆਂ ਦੇ ਬਾਰੇ ਵਿਚ ਪਤਾ ਲਗਾਉਣ ਲਈ ਲਿਖਿਆ ਸੀ।
ਖੇਤਰੀ ਸੰਸਦ ਮੈਂਬਰ ਰਾਮਚਰਨ ਬੋਹਰਾ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ 3 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਜਾਂਚ ਲਈ ਭੇਜੇ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਗਜਾਨੰਦ ਦੇ ਲਾਹੌਰ ਜੇਲ ਵਿਚ ਬੰਦ ਹੋਣ ਦੇ ਬਾਰੇ ਵਿਚ ਪਤਾ ਚੱਲਿਆ ਸੀ। ਇਸ ਮਗਰੋਂ ਭਾਰਤ ਸਰਕਾਰ ਨੇ ਉਸ ਨੂੰ ਰਿਹਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਬੋਹਰਾ ਮੁਤਾਬਕ ਉਹ ਅਤੇ ਗਜਾਨੰਦ ਦੀ ਪਤਨੀ ਮਖਨੀ ਦੇਵੀ, ਬੇਟਾ ਮੁਕੇਸ਼ ਅਤੇ ਖੇਤਰੀ ਵਿਧਾਇਕ ਸੁਰਿੰਦਰ ਪਾਰੀਕ ਨੇ ਗਜਾਨੰਦ ਦੀ ਰਿਹਾਈ ਨੂੰ ਲੈ ਕੇ ਵੀਰਵਾਰ ਨੂੰ ਵੀ.ਕੇ. ਸਿੰਘ ਨਾਲ ਮੁਲਾਕਾਤ ਕੀਤੀ। ਗਜਾਨੰਦ ਦੇ ਬੇਟੇ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਗਜਾਨੰਦ ਦੀ ਰਿਹਾਈ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੀਤੇ ਜਾਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਜੈਪੂਰ ਵਿਚ ਫਤਹਿਰਾਮ ਦਾ ਟੀਬਾ ਨਿਵਾਸੀ 69 ਸਾਲਾ ਗਜਾਨੰਦ ਕਰੀਬ 36 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ।

Leave a Reply

Your email address will not be published.