ਮੁੱਖ ਖਬਰਾਂ
Home / ਭਾਰਤ / ਤੀਹਰਾ ਤਲਾਕ ਬਿਲ ਵਿੱਚ ਜ਼ਮਾਨਤ ਦੀ ਵਿਵਸਥਾ ਸ਼ਾਮਲ

ਤੀਹਰਾ ਤਲਾਕ ਬਿਲ ਵਿੱਚ ਜ਼ਮਾਨਤ ਦੀ ਵਿਵਸਥਾ ਸ਼ਾਮਲ

Spread the love

ਨਵੀਂ ਦਿੱਲੀ-ਤੀਹਰੇ ਤਲਾਕ ਦੀ ਪ੍ਰਥਾ ਨੂੰ ਗ਼ੈਰਕਾਨੂੰਨੀ ਕਰਾਰ ਦੇਣ ਸਬੰਧੀ ਤਜਵੀਜ਼ਤ ਕਾਨੂੰਨ ਦੀ ਦੁਰਵਰਤੋਂ ਦੇ ਤੌਖ਼ਲਿਆਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਇਸ ਵਿੱਚ ਕੁਝ ਬਚਾਅ ਪ੍ਰਬੰਧ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਮੁਲਜ਼ਮ ਨੂੰ ਮੁਕੱਦਮੇ ਤੋਂ ਪਹਿਲਾਂ ਜ਼ਮਾਨਤ ਦੇਣ ਦੀ ਵਿਵਸਥਾ ਕਰਨਾ ਵੀ ਸ਼ਾਮਲ ਹੈ। ਗ਼ੌਰਤਲਬ ਹੈ ਕਿ ਤਜਵੀਜ਼ਤ ਕਾਨੂੰਨ ਤਹਿਤ ਤੀਹਰਾ ਤਲਾਕ ਦੇਣ ਵਾਲੇ ਮੁਸਲਮਾਨ ਪਤੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਰਵਰਤੋਂ ਦੇ ਤੌਖ਼ਲਿਆਂ ਕਾਰਨ ਕੇਂਦਰੀ ਕੈਬਨਿਟ ਨੇ ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿਲ’ ਵਿੱਚ ਤਿੰਨ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ। ਬਿਲ ਨੂੰ ਲੋਕ ਸਭਾ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ ਤੇ ਰਾਜ ਸਭਾ ਨੇ ਹਾਲੇ ਮਨਜ਼ੂਰੀ ਦੇਣੀ ਹੈ। ਸ਼ੁੱਕਰਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦਾ ਆਖ਼ਰੀ ਦਿਨ ਹੈ। ਸਰਕਾਰ ਵੱਲੋਂ ਸੋਧਿਆ ਹੋਇਆ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਇਸ ਨੂੰ ਸੋਧਾਂ ਪਾਸ ਕਰਾਉਣ ਲਈ ਮੁੜ ਲੋਕ ਸਭਾ ਅੱਗੇ ਰੱਖਿਆ ਜਾਵੇਗਾ।
ਤਜਵੀਜ਼ਤ ਕਾਨੂੰਨ ‘ਗ਼ੈਰਜ਼ਮਾਨਤੀ’ ਹੀ ਰਹੇਗਾ ਪਰ ਮੁਲਜ਼ਮ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵੀ ਅਦਾਲਤ ਤੋਂ ਜ਼ਮਾਨਤ ਮੰਗ ਸਕੇਗਾ। ਗ਼ੌਰਤਲਬ ਹੈ ਕਿ ਗ਼ੈਰਜ਼ਮਾਨਤੀ ਕਾਨੂੰਨ ਤਹਿਤ ਪੁਲੀਸ ਫ਼ਰੀਦਕੋਟ ਪੁਲੀਸ ਹੁਣ ਜ਼ਖਮੀ ਹੋਏ ਵਿਅਕਤੀ ਦੇ ਮਾਮਲੇ ‘ਤੇ ਪਰਦਾ ਪਾਉਣਾ ਚਾਹੁੰਦੀ ਹੈ। ਪੁਲੀਸ ਜ਼ਖਮੀ ਨੂੰ ਕਿਸੇ ਅਣਦੱਸੀ ਥਾਂ ’ਤੇ ਇਲਾਜ ਲਈ ਲੈ ਗਈ ਹੈ। ਜ਼ਿਲ੍ਹਾ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਫ਼ਰੀਦਕੋਟ ਪੁਲੀਸ ਨੇ ਬੈਂਕ ਲੁਟੇਰੇ ਫੜਨ ਲਈ ਪਿੰਡ ਸੇਲਬਰਾਹ ਵਿਚ ਛਾਪਾ ਮਾਰਿਆ ਸੀ ਪ੍ਰੰਤੂ ਕੋਈ ਫਾਇਰਿੰਗ ਵਗ਼ੈਰਾ ਨਹੀਂ ਹੋਈ।

Leave a Reply

Your email address will not be published.