ਮੁੱਖ ਖਬਰਾਂ
Home / ਪੰਜਾਬ / ਪੰਜਾਬ ਦੇ ਵਾਤਾਵਰਣ ਨੂੰ ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਦੇ ਵਾਤਾਵਰਣ ਵਰਗਾ ਬਣਾਉਣ ਲਈ ਪੰਜਾਬੀਆਂ ਨੂੰ ਵੱਡੀ ਗਿਣਤੀ ‘ਚ ਬੂਟੇ ਲਗਾਉਣ ਦੀ ਲੋੜ : ਸਾਬੀ ਮੋਗਾ

ਪੰਜਾਬ ਦੇ ਵਾਤਾਵਰਣ ਨੂੰ ਬ੍ਰਿਟਿਸ਼ ਕੋਲੰਬੀਆ ਤੇ ਕੈਲੀਫੋਰਨੀਆ ਦੇ ਵਾਤਾਵਰਣ ਵਰਗਾ ਬਣਾਉਣ ਲਈ ਪੰਜਾਬੀਆਂ ਨੂੰ ਵੱਡੀ ਗਿਣਤੀ ‘ਚ ਬੂਟੇ ਲਗਾਉਣ ਦੀ ਲੋੜ : ਸਾਬੀ ਮੋਗਾ

Spread the love

ਜਲੰਧਰ – ਪੰਜਾਬ ਭਾਵੇਂ ਭ੍ਰਿਸ਼ਟਾਚਾਰ, ਨਸ਼ਾ, ਦੂਸ਼ਿਤ ਵਾਤਾਵਰਣ, ਰਿਸ਼ਵਤਖੋਰੀ, ਕਿਸਾਨ ਖੁਦਕੁਸ਼ੀਆਂ ਵਰਗੀਆਂ  ਭਿਆਨਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰੰਤੂ ਇਹ ਸਾਰੀਆਂ ਸਮੱਸਿਆਵਾਂ ਤਾਂ ਹੀ ਹਨ ਜੇਕਰ ਲੋਕ ਜਿਊਂਦੇ ਹਨ। ਜਿਊਂਦੇ ਰਹਿਣ ਲਈ ਸਾਫ਼ ਸੁਥਰਾ ਵਾਤਾਵਰਣ ਅਤਿ ਜ਼ਰੂਰੀ ਹੈ, ਜੋ ਸਾਨੂੰ ਵੱਡੀ ਗਿਣਤੀ ਵਿਚ ਪੌਦੇ ਲਗਾ ਕੇ ਮਿਲ ਸਕਦਾ ਹੈ। ਇਹ ਵਿਚਾਰ ਨੌਜਵਾਨ ਆਗੂ ਸਤਨਾਮ ਸਿੰਘ ਸਾਬੀ ਮੋਗਾ ਨੇ ਭੋਗਪੁਰ ਨਜ਼ਦੀਕੀ ਪਿੰਡ ਮਨਸੂਰਪੁਰ ਬਡਾਲਾ ਵਿਖੇ ਗੁਰੂ ਰਵਿਦਾਸ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਪੌਦੇ ਬੂਟੇ ਲਗਾਉਣ ਮੌਕੇ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਵੀ ਪੰਜਾਬ ਵਾਂਗ ਖੇਤੀ ਹੁੰਦੀ ਹੈ ਤੇ ਉਥੇ ਪੰਜਾਬ ਵਾਂਗ ਹੀ ਪੱਧਰੀ ਧਰਤੀ ਹੈ ਪਰੰਤੂ ਉਥੋਂ ਦੇ ਲੋਕਾਂ ਨੇ ਅਗਾਂਹਵਧੂ ਸੋਚ ਨੂੰ ਅਪਣਾਉਂਦਿਆਂ ਵੱਡੀ ਗਿਣਤੀ ਵਿਚ ਬੂਟੇ ਲਗਾ ਕੇ ਵਾਤਾਵਰਣ ਨੂੰ ਏਨਾ ਵਧੀਆ ਬਣਾ ਦਿੱਤਾ ਕਿ ਹਰ ਕੋਈ ਉਥੋਂ ਦੇ ਵਾਤਾਵਰਣ ਦਾ ਕਾਇਲ ਹੋਇਆ ਹੈ ਤੇ ਉਥੇ ਪਹੁੰਚਣਾ ਜ਼ਿੰਦਗੀ ਦਾ ਵੱਡਾ ਸੁਪਨਾ ਸਮਝ ਰਹੇ ਹਨ। ਸਾਬੀ ਮੋਗਾ ਨੇ ਕਿਹਾ ਕਿ ਪੰਜਾਬ ਨੂੰ ਵੀ ਉਨ•ਾਂ ਵਰਗਾ ਬਣਾਇਆ ਜਾ ਸਕਦਾ ਹੈ ਜੇਕਰ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਣ ਅਤੇ ਉਨ•ਾਂ ਦੀ ਸਾਂਭ-ਸੰਭਾਲ ਕੀਤੀ ਜਾਵੇ। ਉਨ•ਾਂ ਕਿਹਾ ਕਿ ਜਿਨ•ਾਂ ਪਿੰਡਾਂ ਵਿਚ ਬੂਟੇ ਲਗਾਏ ਜਾ ਉਥੋਂ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਨ•ਾਂ ਦੀ ਸਾਂਭ-ਸੰਭਾਲ ਨੂੰ ਬਰਕਰਾਰ ਰੱਖਣ। ਉਨ•ਾਂ ਕਿਹਾ ਕਿ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਨਹਿਰੂ ਯੁਵਾ ਕੇਂਦਰ ਨਾਲ ਜੁੜੀਆਂ ਸਾਰੀਆਂ ਯੂਥ ਕਲੱਬਾਂ ਦਾ ਸਹਿਯੋਗ ਲੈ ਕੇ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਕਲੱਬ ਪ੍ਰਧਾਨ ਰਿਪਨ ਸਰੋਆ, ਦਿਲਬਾਗ ਸਿੰਘ ਪਾਇਲਟ ਸਾਬਕਾ ਪੁਲਿਸ ਅਫ਼ਸਰ, ਰਮਨਜੀਤ ਸਿੰਘ ਸਹੋਤਾ ਜੱਫ਼ਲ-ਝਿੰਗੜ, ਜਤਿੰਦਰ ਸਿੰਘ ਖਾਲਸਾ ਆਲਮਗੀਰ, ਪਰਦੀਪ ਸਿੰਘ ਕੁੰਦਨ ਕਾਲਾ ਬੱਕਰਾ, ਡਾ. ਬਲਬੀਰ ਸਿੰਘ, ਦੀਪੂ, ਲੱਕੀ ਸੰਘਾ, ਟੋਨੀ, ਤਜਿੰਦਰ ਸਿੰਘ ਗੋਪੀ, ਹਰਦੀਪ ਕੁਮਾਰ ਦੀਪਾ, ਹਰਵਿੰਦਰ ਟਿਵਾਣਾ, ਜੱਸੀ, ਇੰਦਰਜੀਤ ਸਿੰਘ ਤੇ ਹੋਰ ਮੌਜੂਦ ਸਨ।
ਕੈਪਸ਼ਨ = ਮਨਸੂਰਪੁਰ ਬਡਾਲਾ ਵਿਖੇ ਪੌਦੇ ਲਗਾਉਣ ਮੌਕੇ ਸਤਨਾਮ ਸਿੰਘ ਸਾਬੀ ਮੋਗਾ, ਦਿਲਬਾਗ ਸਿੰਘ, ਰਿਪਨ ਸਰੋਆ, ਪਰਦੀਪ ਕੁੰਦਨ, ਰਮਨਜੀਤ ਸਹੋਤਾ, ਜਤਿੰਦਰ ਆਲਮਗੀਰ ਤੇ ਹੋਰ।

Leave a Reply

Your email address will not be published.