ਮੁੱਖ ਖਬਰਾਂ
Home / ਮਨੋਰੰਜਨ / ਰਣਵੀਰ-ਆਲੀਆ ਅਤੇ ਕਰੀਨਾ ਨੂੰ ਲੈ ਕੇ ਕਰਨ ਜੌਹਰ ਬਣਾਉਣਗੇ ਪੀਰੀਅਡ ਡਰਾਮਾ ਫਿਲਮ

ਰਣਵੀਰ-ਆਲੀਆ ਅਤੇ ਕਰੀਨਾ ਨੂੰ ਲੈ ਕੇ ਕਰਨ ਜੌਹਰ ਬਣਾਉਣਗੇ ਪੀਰੀਅਡ ਡਰਾਮਾ ਫਿਲਮ

Spread the love

ਹਾਲ ਹੀ ‘ਚ ਖਬਰ ਆਈ ਸੀ ਕਿ ਕਰਨ ਜੌਹਰ, ਕਰੀਨਾ ਕਪੂਰ, ਰਣਵੀਰ ਸਿੰਘ ਤੇ ਆਲੀਆ ਭੱਟ ਨਾਲ ਆਪਣੀ ਅਗਲੀ ਫਿਲਮ ਦੀ ਤਿਆਰੀ ‘ਚ ਲੱਗ ਗਏ ਹਨ। ਇਹ ਫਿਲਮ ਇਕ ਪੀਰੀਅਡ ਡਰਾਮਾ ਹੋਵੇਗੀ, ਜਿਸ ‘ਚ ਮੁਗਲ ਕਾਲ ਦੀ ਝਲਕ ਦਿਖਾਈ ਜਾਵੇਗੀ। ਇਸ ਫਿਲਮ ‘ਚ 2 ਅਦਾਕਾਰ ਅਤੇ 3 ਅਭਿਨੇਤਰੀਆਂ ਹੋਣਗੀਆਂ। ਇਹ ਇਕ ਲਵ ਸਟੋਰੀ ਨਹੀਂ ਹੋਵੇਗੀ, ਸਗੋਂ ਇਹ ਦੋ ਭਰਾਵਾਂ ਦੇ ਬਦਲੇ ਦੀ ਭਾਵਨਾ ‘ਤੇ ਆਧਾਰਿਤ ਹੋਵੇਗੀ। ਫਿਲਮ ‘ਚ ਰਣਵੀਰ-ਆਲੀਆ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲੇਗਾ। ਇਸੇ ਫਿਲਮ ‘ਚ ਕਰੀਨਾ-ਰਣਵੀਰ ਭੈਣ-ਭਰਾ ਦਾ ਰੋਲ ਨਿਭਾਉਣਗੇ ਪਰ ਫਿਲਮ ‘ਚ ਰਣਵੀਰ ਦਾ ਭਰਾ ਕੌਣ ਹੋਵੇਗਾ? ਇਸ ‘ਤੇ ਫਿਲਹਾਲ ਚਰਚਾ ਹੋ ਰਹੀ ਸੀ। ਹੁਣ ਇਸ ‘ਚ ਰਣਵੀਰ ਸਿੰਘ ਦੇ ਭਰਾ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਅਪ੍ਰੈਲ-ਮਈ ‘ਚ ਸ਼ੁਰੂ ਹੋਵੇਗੀ।

Leave a Reply

Your email address will not be published.