ਮੁੱਖ ਖਬਰਾਂ
Home / ਭਾਰਤ / ਮਲਟੀਪਲੈਕਸਾਂ ’ਚ ਖਾਣ-ਪੀਣ ਦੀਆਂ ਵਸਤਾਂ ਲਿਜਾਣ ਨਾਲ ਸੁਰੱਖਿਆ ਨੂੰ ਖ਼ਤਰਾ ਕਿਵੇਂ : ਹਾਈ ਕੋਰਟ

ਮਲਟੀਪਲੈਕਸਾਂ ’ਚ ਖਾਣ-ਪੀਣ ਦੀਆਂ ਵਸਤਾਂ ਲਿਜਾਣ ਨਾਲ ਸੁਰੱਖਿਆ ਨੂੰ ਖ਼ਤਰਾ ਕਿਵੇਂ : ਹਾਈ ਕੋਰਟ

Spread the love

ਮੁੰਬਈ-ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਤੋਂ ਪੁੱਛਿਆ ਹੈ ਕਿ ਮਲਟੀਪਲੈਕਸਾਂ ਅੰਦਰ ਬਾਹਰੋਂ ਖਾਣ-ਪੀਣ ਦੀਆਂ ਵਸਤਾਂ ਲਿਆਉਣ ਨਾਲ ਸੁਰੱਖਿਆ ਨੂੰ ਖ਼ਤਰਾ ਕਿਵੇਂ ਪੈਦਾ ਹੋ ਸਕਦਾ ਹੈ। ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਇਹ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਰਣਜੀਤ ਮੋਰੇ ਅਤੇ ਅਨੁਜਾ ਪ੍ਰਭੂਦੇਸਾਈ ਦੀ ਬੈਂਚ ਨੇ ਸਰਕਾਰ ਵੱਲੋਂ ਦਾਖ਼ਲ ਹਲਫ਼ਨਾਮੇ ’ਤੇ ਇਹ ਸਵਾਲ ਦਾਗ਼ੇ ਹਨ। ਸੂਬਾ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਲਟੀਪਲੈਕਸਾਂ ’ਚ ਬਾਹਰੋਂ ਲਿਆਉਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਨਾਲ ਗੜਬੜੀ ਹੋ ਸਕਦੀ ਹੈ ਜਾਂ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਬੈਂਚ ਨੇ ਕਿਹਾ ਕਿ ਲੋਕਾਂ ਨੂੰ ਹੋਰ ਜਨਤਕ ਥਾਵਾਂ ’ਤੇ ਘਰੋਂ ਜਾਂ ਹੋਰ ਥਾਵਾਂ ਤੋਂ ਭੋਜਨ ਲਿਜਾਣ ਉਪਰ ਪਾਬੰਦੀ ਨਹੀਂ ਲਗਾਈ ਜਾਂਦੀ। ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਇਸ ਸਬੰਧੀ ਕੋਈ ਕਾਨੂੰਨ ਨਹੀਂ ਹੈ। ਬੈਂਚ ਨੇ ਜਾਣਨਾ ਚਾਹਿਆ,‘‘ਜੇਕਰ ਲੋਕ ਘਰੋਂ ਬਣਾਇਆ ਗਿਆ ਭੋਜਨ ਹਵਾਈ ਜਹਾਜ਼ ਅੰਦਰ ਲਿਜਾ ਸਕਦੇ ਹਨ ਤਾਂ ਫਿਰ ਥੀਏਟਰਾਂ ’ਚ ਕਿਉਂ ਨਹੀਂ।’’ ਅਦਾਲਤ ਨੇ ਮਲਟੀਪਲੈਕਸ ਮਾਲਕਾਂ ਦੀ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਇਕਬਾਲ ਚਾਗਲਾ ਦੀਆਂ ਦਲੀਲਾਂ ਨੂੰ ਵੀ ਖ਼ਾਰਜ ਕਰ ਦਿੱਤਾ। ਉਸ ਨੇ ਕਿਹਾ ਸੀ ਕਿ ਮਲਟੀਪਲੈਕਸਾਂ ਅੰਦਰ ਵਿਕਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤ ਵਪਾਰਕ ਫ਼ੈਸਲਾ ਹੈ ਪਰ ਉਨ੍ਹਾਂ ਦੇ ਅੰਦਰ ਲੈ ਕੇ ਜਾਣ ਪਿੱਛੇ ਸੁਰੱਖਿਆ ਕਾਰਨ ਹਨ। ਬੈਂਚ ਵੱਲੋਂ ਮਾਮਲੇ ’ਤੇ ਅਗਲੀ ਸੁਣਵਾਈ 3 ਸਤੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published.