ਮੁੱਖ ਖਬਰਾਂ
Home / ਪੰਜਾਬ / ਪੰਜਾਬ ਕਾਂਗਰਸ ਦੀ ਹਾਈਕਮਾਨ ਨੂੰ ਸਲਾਹ, ‘ਆਪ’ ਨਾਲ ਗਠਜੋੜ ਦਾ ਨਹੀਂ ਫਾਇਦਾ

ਪੰਜਾਬ ਕਾਂਗਰਸ ਦੀ ਹਾਈਕਮਾਨ ਨੂੰ ਸਲਾਹ, ‘ਆਪ’ ਨਾਲ ਗਠਜੋੜ ਦਾ ਨਹੀਂ ਫਾਇਦਾ

Spread the love

ਚੰਡੀਗੜ੍ਹ-ਜਿੱਥੇ ਇਕ ਪਾਸੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਕਹਿਣ ‘ਤੇ ਹੀ ‘ਆਪ’ ਹਾਈਕਮਾਨ ਵਲੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉੱਥੇ ਹੀ ਪੰਜਾਬ ਕਾਂਗਰਸ ਨੇ ਹਾਈਕਮਾਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਆਪ’ ਨਾਲ ਗਠਜੋੜ ਨਾ ਕਰਨ ਦੀ ਸਲਾਹ ਦਿੱਤੀ ਹੈ। ਪੰਜਾਬ ਕਾਂਗਰਸ ਦਾ ਕਹਿਣਾ ਹੈ ਕਿ ‘ਆਪ’ ਨਾਲ ਗਠਜੋੜ ਕਰਨ ਨਾਲ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਅੱਗੇ ਵਧਣ ਲਈ ਭਾਜਪਾ ਖਿਲਾਫ ਵਿਰੋਧੀ ਦਲ ਮਹਾਂ ਗਠਜੋੜ ਦਾ ਸਹਾਰਾ ਲੈ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ‘ਆਪ’ ਨਾਲ ਗਠਜੋੜ ਦੇ ਖਿਲਾਫ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਆਪਣਾ ਆਧਾਰ ਖੋਹ ਚੁੱਕੀ ਹੈ। 2017 ‘ਚ ਪ੍ਰਸਿੱਧੀ ਦੇ ਚੱਲਦਿਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ 20 ਸੀਟਾਂ ਹਾਸਲ ਕਰ ਸਕੀ ਸੀ।
ਕੈਪਟਨ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਵਰਕਿੰਗ ਕਮੇਟੀ ਦੀ ਨਵੀਂ ਦਿੱਲੀ ‘ਚ ਹੋਈ ਬੈਠਕ ‘ਚ ਉਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਸੀ ਕਿ ਜੇਕਰ ਪੰਜਾਬ ‘ਚ ‘ਆਪ’ ਨਾਲ ਗਠਜੋੜ ਕੀਤਾ ਜਾਂਦਾ ਹੈ ਤਾਂ ਲੋਕਾਂ ਦਾ ਕਾਂਗਰਸ ਤੋਂ ਭਰੋਸਾ ਉੱਠ ਜਾਵੇਗਾ ਤੇ ਹੁਣ ਪਾਰਟੀ ਹਾਈਕਮਾਨ ਹੀ ਇਸ ਬਾਰੇ ਆਖਰੀ ਫੈਸਲਾ ਕਰੇਗੀ।

Leave a Reply

Your email address will not be published.