ਮੁੱਖ ਖਬਰਾਂ
Home / ਪੰਜਾਬ / ਗੈਂਗਸਟਰ ਦਿਲਪ੍ਰੀਤ ਵਲੋਂ ਖੁਲਾਸੇ : ਗੋਲੀ ਮਾਰਨ ਤੋਂ ਬਾਅਦ ਪਰਮੀਸ਼ ਵਰਮਾ ਕੋਲੋਂ ਲਏ 10 ਲੱਖ ਰੁਪਏ

ਗੈਂਗਸਟਰ ਦਿਲਪ੍ਰੀਤ ਵਲੋਂ ਖੁਲਾਸੇ : ਗੋਲੀ ਮਾਰਨ ਤੋਂ ਬਾਅਦ ਪਰਮੀਸ਼ ਵਰਮਾ ਕੋਲੋਂ ਲਏ 10 ਲੱਖ ਰੁਪਏ

Spread the love

ਚੰਡੀਗੜ੍ਹ-ਸੋਮਵਾਰ ਨੂੰ ਫੜੇ ਗਏ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੇ ਪੀਜੀਆਈ ਵਿਚ ਪੁਛÎਗਿੱਛ ਦੌਰਾਨ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਦਿਲਪ੍ਰੀਤ ਨੇ ਕਿਹਾ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀ ਚਲਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਉਸ ਨੂੰ ਧਮਕਾਉਣਾ ਬੰਦ ਨਹੀਂ ਕੀਤਾ ਸੀ। ਜਦ ਪਰਮੀਸ਼ ਨੂੰ 20 ਅਪ੍ਰੈਲ ਨੂੰ ਹਸਤਪਾਲ ਤੋਂ ਛੁੱਟੀ ਮਿਲੀ ਤਾਂ ਉਸ ਦੇ ਨਜ਼ਦੀਕੀਆਂ ਨੂੰ 21 ਅਪ੍ਰੈਲ ਖੁੱਡਾ ਲਾਹੌਰ ਨਿਵਾਸੀ ਸਾਥੀ ਗੌਰਵ ਪਟਿਆਲਾ ਉਰਫ ਲੱਕੀ ਨੇ ਮੈਸੇਜ ਭੇਜਿਆ। ਕਿਹਾ ਕਿ ਜੇਕਰ ਫਿਰੌਤੀ ਨਹੀਂ ਦਿੱਤੀ ਤਾਂ ਹਮਲਾ ਮੁੜ ਹੋਵੇਗਾ। ਇਸ ‘ਤੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਉਸ ਨੂੰ ਕਿਸੇ ਦੇ ਜ਼ਰੀਏ ਸੰਪਰਕ ਕੀਤਾ ਅਤੇ ਮਾਮਲਾ ਸੁਲਝਾਉਣ ਲਈ ਕਿਹਾ। ਲੇਕਿਨ ਉਨਾਂ ਨੇ ਫਿਰੌਤੀ ਲਏ ਬਗੈਰ ਨਹੀਂ ਮੰਨਣ ਦੀ ਗੱਲ ਕਹੀ। ਦਿਲਪ੍ਰੀਤ ਨੇ ਕਿਹਾ ਕਿ ਉਸ ਨੇ ਖੁੱਡਾ ਲਾਹੌਰਾ ਦੇ ਗੌਰਵ ਪਟਿਆਲ ਉਰਫ ਲੱਕੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ। ਇਸ ਤੋਂ ਬਾਅਦ ਪਰਮੀਸ਼ ਵਲੋਂ ਦਸ ਲੱਖ ਰੁਪਏ ਦੀ ਫਿਰੌਤੀ ਦੇਣ ਦੀ ਗੱਲ ਤੈਅ ਹੋਈ। ਗਾਇਕ ਦੇ ਕਰੀਬੀ ਪੰਜਾਬ ਤੋਂ ਪੈਸਾ ਲੈਣ ਦੀ ਗੱਲ ਕਹਿ ਰਹੇ ਸੀ, ਲੇਕਿਨ ਲੱਕੀ ਨੇ ਫਿਰੌਤੀ ਦੇ ਲਈ ਦਸ ਲੱਖ ਰੁਪਏ ਹਵਾਲਾ ਦੇ ਜ਼ਰੀਏ ਦਿੱਲੀ ਵਿਚ ਮੰਗਵਾਏ । ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੋ ਲੱਖ ਵਿਚੋਂ ਅਜੇ ਉਸ ਦੇ ਕੋਲ 50 ਹਜ਼ਾਰ, ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਕੋਲ ਦੋ ਲੱਖ ਪੁੱਜੇ ਹਨ। ਬਾਕੀ ਪੈਸਾ ਗੌਰਵ ਉਰਫ ਲੱਕੀ ਅਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਕੋਲ ਹੀ ਹੈ। ਇਕ ਹੋਰ ਗਾਇਕ ਕੋਲੋਂ ਵੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ।
ਸਰਪੰਚ ਕਤਲ ਕੇਸ : ਸੈਕਟਰ 38 ਗੁਰਦੁਆਰੇ ਦੇ ਬਾਹਰ ਹੋਈ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਦੇ ਬਾਰੇ ਵਿਚ ਦਿਲਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਉਰਫ ਬੌਬੀ ਲੈ ਕੇ ਆਇਆ ਸੀ। ਪਹਿਲਾਂ ਤੋਂ ਹੀ ਤੈਅ ਕੀਤਾ ਹੋਇਆ ਸੀ ਕਿ ਉਨ੍ਹਾਂ ਨੇ ਉਸ ਦੇ ਪੈਰਾਂ ‘ਤੇ ਹੀ ਗੋਲੀ ਮਾਰਨੀ ਸੀ। ਕਤਲ ਨਹੀਂ ਕਰਨਾ ਸੀ, ਲੇਕਿਨ ਉਹ ਮਰ ਗਿਆ। ਮਨਜੀਤ ਉਰਫ ਬੌਬੀ ਦੇ ਦਾਦਾ ਦਾ ਸਤਨਾਮ ਨਾਲ ਟਰਾਂਸਪੋਰਟ ਨੂੰ ਲੈ ਕੇ ਝਗੜਾ ਹੋਇਆ ਸੀ।
ਗੈਂਗਸਟਰ ਰਿੰਦਾ ਨੇ ਵੀ ਬਦਲਿਆ ਹੁਲੀਆ : ਮੋਸਟ ਵਾਂਟੇਡ ਇਨਾਮੀ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਿਲਪ੍ਰੀਤ ਦੇ ਸੰਪਰਕ ਵਿਚ ਸੀ। ਚੰਡੀਗੜ੍ਹ ਵਿਚ ਦੋਵੇਂ ਮੁਲਾਕਾਤ ਕਰਦੇ ਰਹੇ। ਰਿੰਦਾ ਚੰਡੀਗੜ੍ਹ ਵਿਚ ਆਪਣੀ ਗਰਲਫਰੈਂਡ ਮਨਪ੍ਰੀਤ ਕੌਰ ਦੇ ਨਾਲ ਹੋਟਲ ਮਾਊਂਟਵਿਊ ਵਿਚ ਆਉਂਦਾ ਰਿਹਾ ਹੈ। ਤਿੰਨ ਵਾਰ ਉਹ ਹੋਟਲ ਮਾਊਂਟਵਿਊ ਵਿਚ ਦੋ-ਦੋ ਦਿਨ ਲਈ ਰੁਕਿਆ। ਪੀਯੂ ਦਾ Îਇਕ ਸਟੂਡੈਂਟ ਰਿੰਦਾ ਲਈ ਆਨਲਾਈਨ ਕਮਰੇ ਬੁੱਕ ਕਰਦਾ ਸੀ। ਇਹੀ ਸਟੂਡੈਂਟ ਰਿੰਦਾ ਨੂੰ ਪੈਸਿਆਂ ਦਾ ਬੈਗ ਦਿੰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਟੂਡੈਂਟ ਰਿੰਦਾ ਲਈ ਫਿਰੌਤੀ ਦਾ ਕੰਮ ਕਰਦਾ ਹੈ। ਉਸ ਦੀ ਭਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.