ਮੁੱਖ ਖਬਰਾਂ
Home / ਪੰਜਾਬ / ਪੰਜਾਬ ਸਰਕਾਰ ਕਿਸੇ ਦਾ ਜ਼ਬਰਦਸਤੀ ‘ਡੋਪ ਟੈਸਟ’ ਨਹੀਂ ਕਰਵਾ ਰਹੀ : ਧਰਮਸੌਤ

ਪੰਜਾਬ ਸਰਕਾਰ ਕਿਸੇ ਦਾ ਜ਼ਬਰਦਸਤੀ ‘ਡੋਪ ਟੈਸਟ’ ਨਹੀਂ ਕਰਵਾ ਰਹੀ : ਧਰਮਸੌਤ

Spread the love

ਨਾਭਾ-ਪੰਜਾਬ ਕੇਸਰੀ ਪਰਿਵਾਰ ਵਲੋਂ ਇੱਥੇ ਮਹਾਰਾਜਾ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਆਯੋਜਿਤ ਵਿਸ਼ਾਲ ਮੈਡੀਕਲ ਕੈਂਪ ਵਿਚ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ‘ਚੋਂ ਨਸ਼ਾ ਖਤਮ ਕਰਨ ਲਈ ਸੰਕਲਪ ਕਰ ਚੁੱਕੇ ਹਨ। ਹੁਣ ਰੋਜ਼ਾਨਾ ਕਰੋੜਾਂ ਰੁਪਏ ਦਾ ਨਸ਼ੀਲਾ ਪਦਾਰਥ ਫੜਿਆ ਜਾ ਰਿਹਾ ਹੈ। ਨਸ਼ਾ ਸਮਗਲਰਾਂ ਲਈ ਫਾਂਸੀ ਦੀ ਸਜ਼ਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਡੋਪ ਟੈਸਟ ਕਰਵਾਉਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨਾਂ ‘ਤੇ ਹੈਰਾਨਗੀ ਹੋ ਰਹੀ ਹੈ ਕਿ ਉਹ ਹੁਣ ਕਿਉਂ ਟੈਸਟ ਕਰਵਾਉਣ ਤੋਂ ਇਨਕਾਰ ਕਰ ਰਹੇ ਹਨ।
ਧਰਮਸੌਤ ਨੇ ਕਿਹਾ ਕਿ ਅਸੀਂ ਜ਼ਬਰਦਸਤੀ ਟੈਸਟ ਕਿਸੇ ਦਾ ਵੀ ਨਹੀਂ ਕਰਵਾਵਾਂਗੇ ਪਰ ਇਹ ਸਮਝ ਤੋਂ ਬਾਹਰ ਹੈ ਕਿ 10 ਸਾਲ ਲਗਾਤਾਰ ਰਾਜ ਕਰ ਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਵਾਉਣ ਵਾਲੇ ਆਗੂ ਹੁਣ ਡੋਪ ਟੈਸਟ ਸਬੰਧੀ ਕਿਉਂ ਪੁੱਠੇ-ਸਿੱਧੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਟੈਸਟ ਕਰਵਾਉਣ ਲਈ ਹਰ ਸਮੇਂ ਤਿਆਰ ਹਾਂ। ਇਸ ਸਮੇਂ ਨਸ਼ਾ ਸਮਗਲਰ ਮੱਛੀ ਵਾਂਗ ਤੜਪ ਰਹੇ ਹਨ ਅਤੇ ਵਧੇਰੇ ਮਗਰਮੱਛ ਪੰਜਾਬ ਛੱਡ ਕੇ ਚਲੇ ਗਏ ਹਨ ਪਰ ਅਸੀਂ ਕਿਸੇ ਵੀ ਮੱਛੀ ਨੂੰ ਬਖਸ਼ਾਂਗੇ ਨਹੀਂ।
ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸਰਵ ਮੋਹਿਤ ਮੋਨੂੰ ਡੱਲਾ, ਸੀਨੀਅਰ ਕੌਂਸਲਰਾਂ ਅਮਰਦੀਪ ਸਿੰਘ ਖੰਨਾ, ਅਸ਼ੋਕ ਕੁਮਾਰ ਬਿੱਟੂ, ਨਰਿੰਦਰਜੀਤ ਸਿੰਘ ਭਾਟੀਆ, ਗੌਤਮ ਬਾਤਿਸ਼ (ਸਾਬਕਾ ਕੌਂਸਲ ਪ੍ਰਧਾਨ), ਜਗਦੀਸ਼ ਮੱਗੋ ਉਪ-ਪ੍ਰਧਾਨ ਜ਼ਿਲਾ ਕਾਂਗਰਸ, ਜਗਤਾਰ ਸਿੰਘ ਸਾਧੋਹੇੜੀ ਸਾਬਕਾ ਡਾਇਰੈਕਟਰ ਪੀ. ਆਰ. ਟੀ. ਸੀ., ਸੰਜੇ ਮੱਗੋ ਸੀਨੀਅਰ ਯੂਥ ਆਗੂ, ਅਸ਼ੋਕ ਜਿੰਦਲ (ਕਾਲਾ) ਸਾਬਕਾ ਪ੍ਰਧਾਨ ਸੱਤ ਨਰਾਇਣ ਠਾਕੁਰ ਮੰਦਰ ਕਮੇਟੀ ਤੇ ਸੁਮਿਤ ਗੋਇਲ ਸ਼ੈਂਟੀ ਜਨਰਲ ਸੈਕਟਰੀ ਅਗਰਵਾਲ ਯੂਥ ਵਿੰਗ ਵੀ ਮੌਜੂਦ ਸਨ।

Leave a Reply

Your email address will not be published.