ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਸੜਕ ਹਾਦਸੇ ’ਚ ਭਾਰਤੀ ਮੂਲ ਦੇ ਦੋ ਬੱਚਿਆਂ ਦੀ ਮੌਤ

ਸੜਕ ਹਾਦਸੇ ’ਚ ਭਾਰਤੀ ਮੂਲ ਦੇ ਦੋ ਬੱਚਿਆਂ ਦੀ ਮੌਤ

Spread the love

ਮੈਲਬਰਨ-ਨੇੜਲੇ ਦੱਖਣੀ ਇਲਾਕੇ ’ਚ ਹੋਈ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ ਭਾਰਤੀ ਮੂਲ ਦੇ ਦੋ ਬੱਚੇ ਦਮ ਤੋੜ ਗਏ। ਕੇਰਲ ਨਾਲ ਪਿਛੋਕੜ ਰੱਖਦੇ ਇਸ ਭਾਰਤੀ ਪਰਿਵਾਰ ਨਾਲ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਕਿਸੇ ਨੇੜਲੇ ਦੋਸਤ ਦੀ ਜਨਮ ਦਿਨ ਪਾਰਟੀ ਤੋਂ ਆਪਣੇ ਘਰ ਪਰਤ ਰਹੇ ਸਨ। ਰਸਤੇ ’ਚ ਇੱਕ ਓਵਰਟੇਕ ਕਰ ਰਹੀ ਕਾਰ ਨੇ ਪੀੜਤ ਪਰਿਵਾਰ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ।
ਇਸ ਭਿਆਨਕ ਹਾਦਸੇ ’ਚ ਇਸ ਪਰਿਵਾਰ ਦੀ ਦਸ ਸਾਲਾ ਬੱਚੀ ਰੁਆਨਾ ਜੌਰਜ ਮੌਕੇ ’ਤੇ ਹੀ ਦਮ ਤੋੜ ਗਈ ਅਤੇ ਜ਼ਖ਼ਮੀਆਂ ’ਚ ਸ਼ਾਮਲ ਰੁਆਨਾ ਦੇ ਭਰਾ ਇਮੈਨੁਅਲ ਨੂੰ ਗੰਭੀਰ ਜ਼ਖਮੀ ਉਸ ਦੀ ਮਾਂ ਅਤੇ ਪਿਤਾ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਕੁਝ ਸਮਾਂ ਦਾਖਲ ਰਹਿਣ ਮਗਰੋਂ ਇਸ ਬੱਚੇ ਦੀ ਵੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਮਗਰੋਂ ਦੱਖਣ ਭਾਰਤੀ ਭਾਈਚਾਰੇ ’ਚ ਸੋਗ ਹੈ ਸਥਾਨਕ ਗਿਰਜਾਘਰ ’ਚ ਪੀੜਤ ਪਰਿਵਾਰ ਲਈ ਭਾਈਚਾਰੇ ਵੱਲੋਂ ਸ਼ੋਕ ਸਭਾ ਕੀਤੀ ਗਈ। ਪੁਲੀਸ ਨੇ ਇਸ ਦੁਰਘਟਨਾ ’ਚ ਸ਼ਾਮਲ ਦੂਜੀ ਗੱਡੀ ਦੇ 41 ਸਾਲਾ ਸਥਾਨਕ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਦਿੱਤੀ ਹੈ।

Leave a Reply

Your email address will not be published.