ਮੁੱਖ ਖਬਰਾਂ
Home / ਭਾਰਤ / ਮੁਖਰਜੀ ਤੋਂ ਬਾਅਦ ਹੁਣ ਰਤਨ ਟਾਟਾ ਆਰ. ਐਸ. ਐਸ. ਮੁਖੀ ਨਾਲ ਸਾਂਝਾ ਕਰਨਗੇ ਮੰਚ

ਮੁਖਰਜੀ ਤੋਂ ਬਾਅਦ ਹੁਣ ਰਤਨ ਟਾਟਾ ਆਰ. ਐਸ. ਐਸ. ਮੁਖੀ ਨਾਲ ਸਾਂਝਾ ਕਰਨਗੇ ਮੰਚ

Spread the love

ਨਵੀਂ ਦਿੱਲੀ-ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ ‘ਚ ਹੋਣ ਵਾਲੇ ਇਕ ਪ੍ਰੋਗਰਾਮ ‘ਚ ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ | ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੀ ਪਿਛਲੇ ਮਹੀਨੇ ਨਾਗਪੁਰ ‘ਚ ਆਰ. ਐਸ. ਐਸ. ਦੇ ਇਕ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਹਨ | ਸੰਘ ਦੇ ਇਕ ਅਹੁਦੇਦਾਰ ਨੇ ਦੱਸਿਆ ਕਿ ਟਾਟਾ ਅਤੇ ਭਾਗਵਤ ਨਾਨਾ ਪਾਲਕਰ ਸਮਿ੍ਤੀ ਸਮਿਤੀ ਵਲੋਂ 24 ਅਗਸਤ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ‘ਚ ਸ਼ਾਮਿਲ ਹੋਣਗੇ | ਇਸ ਐਨ. ਜੀ. ਓ. ਦਾ ਨਾਂਅ ਸੰਘ ਪ੍ਰਚਾਰਕ ਨਾਨਾ ਪਾਲਕਰ ਦੇ ਨਾਂਅ ‘ਤੇ ਰੱਖਿਆ ਗਿਆ ਸੀ | ਇਸ ਕਮੇਟੀ ਦੀ ਇਮਾਰਤ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਕੋਲ ਹੈ ਅਤੇ ਇਹ ਹਸਪਤਾਲ ਦੇ ਕੈਂਸਰ ਮਰੀਜ਼ਾਂ ਦੀ ਮਦਦ ਕਰਦਾ ਹੈ | ਸੰਘ ਦੇ ਅਹੁਦੇਦਾਰ ਨੇ ਦੱਸਿਆ ਕਿ ਟਾਟਾ ਇਸ ਇਮਾਰਤ ਦਾ ਦੌਰਾ ਕਰ ਚੁੱਕੇ ਹਨ ਅਤੇ ਉਹ ਐਨ. ਜੀ. ਓ. ਦੇ ਕੰਮਾਂ ਤੋਂ ਜਾਣੂ ਹਨ | ਕਮੇਟੀ ਨੇ ਫ਼ੋਨ ‘ਤੇ ਦੱਸਿਆ ਕਿ ਉਨ੍ਹਾਂ ਨੇ 24 ਅਗਸਤ ਨੂੰ ਹੋ ਰਹੇ ਆਪਣੇ ਸੰਸਥਾਪਕ ਪਾਲਕਰ ਦੇ ਸ਼ਤਾਬਦੀ ਅਤੇ ਸਾਡੇ ਸੰਗਠਨ ਦੀ ਗੋਲਡਨ ਜੁਬਲੀ ਸਮਾਰੋਹ ‘ਚ ਸ਼ਮੂਲੀਅਤ ਲਈ ਟਾਟਾ ਨੂੰ ਸੱਦਾ ਦਿੱਤਾ ਹੈ

Leave a Reply

Your email address will not be published.