ਮੁੱਖ ਖਬਰਾਂ
Home / ਮੁੱਖ ਖਬਰਾਂ / ਪਾਕਿ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਏ.ਐਨ.ਪੀ. ਉਮੀਦਵਾਰ ਹਾਰੂਨ ਸਮੇਤ 13 ਮੌਤਾਂ

ਪਾਕਿ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਏ.ਐਨ.ਪੀ. ਉਮੀਦਵਾਰ ਹਾਰੂਨ ਸਮੇਤ 13 ਮੌਤਾਂ

Spread the love

ਪਿਸ਼ਾਵਰ-ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਚੋਣ ਰੈਲੀ ਦੌਰਾਨ ਹੋਏ ਆਤਮਘਾਤੀ ਹਮਲੇ ‘ਚ ਅਵਾਮੀ ਨੈਸ਼ਨਲ ਪਾਰਟੀ (ਏ. ਐਨ. ਪੀ.) ਉਮੀਦਵਾਰ ਬੈਰਿਸਟਰ ਹਾਰੂਨ ਬਿਲੌਰ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 35 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਅਧਿਕਾਰੀ ਕਾਜ਼ੀ ਜਮੀਲ ਨੇ ਦੱਸਿਆ ਕਿ ਇਹ ਹਮਲਾ ਪਿਸ਼ਾਵਰ ਦੇ ਯਾਕਾ ਟੂਟ ਇਲਾਕੇ ‘ਚ ਹੋਇਆ ਜਿਥੇ ਇਹ ਮੀਟਿੰਗ ਚੱਲ ਰਹੀ ਸੀ¢ ਇਹ ਹਮਲਾ ਉਦੋਂ ਹੋਇਆ ਜਦੋਂ ਹਾਰੂਨ ਸਟੇਜ ‘ਤੇ ਸੰਬੋਧਨ ਕਰਨ ਲਈ ਪਹੁੰਚੇ ਤੇ ਲੋਕਾਂ ਨੇ ਆਤਿਸ਼ਬਾਜ਼ੀ ਸ਼ੁਰੂ ਕਰ ਦਿੱਤੀ ਉਸੇ ਦੌਰਾਨ ਹੀ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ | ਜ਼ਿਕਰਯੋਗ ਹੈ ਕਿ ਉਹ ਪੀ.ਕੇ.-78 ਪਿਸ਼ਾਵਰ ਤੋਂ ਚੋਣ ਲੜ ਰਹੇ ਸਨ¢ ਹਾਰੂਨ ਏ. ਐਨ. ਪੀ. ਦੇ ਸੀਨੀਅਰ ਨੇਤਾ ਅਹਿਮਦ ਬਿਲੌਰ ਦੇ ਪੁੱਤਰ ਸਨ ਜਿਨ੍ਹਾਂ ਦੀ ਪਿਸ਼ਾਵਰ ‘ਚ ਹੀ ਸਾਲ 2012 ਵਿਚ ਇਕ ਬੰਬ ਧਮਾਕੇ ਵਿਚ ਮੌਤ ਹੋਈ ਸੀ¢ ਧਮਾਕੇ ਵਿਚ ਗੰਭੀਰ ਜ਼ਖ਼ਮੀ ਹਾਰੂਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ | ਜ਼ਖ਼ਮੀਆਂ ਵਿਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |

Leave a Reply

Your email address will not be published.