ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਥਾਈਲੈਂਡ ਦੀ ਗੁਫਾ ‘ਚੋਂ ਕੋਚ ਸਮੇਤ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ

ਥਾਈਲੈਂਡ ਦੀ ਗੁਫਾ ‘ਚੋਂ ਕੋਚ ਸਮੇਤ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ

Spread the love

ਚਿਅੰਗ ਰਾਏ (ਥਾਈਲੈਂਡ)-ਥਾਈਲੈਂਡ ਦੀ ਇਕ ਗੁਫਾ ‘ਚ ਪਿਛਲੇ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ 12 ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ | ਥਾਈਲੈਂਡ ਜਲ ਸੈਨਾ ਨੇ ਕਿਹਾ ਕਿ ਦੁਨੀਆ ਦਾ ਧਿਆਨ ਖਿੱਚਣ ਵਾਲੀ ਇਕ ਖ਼ਤਰਨਾਕ ਮੁਹਿੰਮ ਦਾ ਸਫ਼ਲਤਾਪੂਰਨ ਅੰਤ ਹੋ ਚੁੱਕਾ ਹੈ | ਇਹ ਟੀਮ ਬੀਤੀ 23 ਜੂਨ ਤੋਂ ਗੁਫਾ ‘ਚ ਫਸੀ ਹੋਈ ਸੀ | ‘ਵਾਈਲਡ ਬੋਅਰਜ਼’ ਨਾਂਅ ਦੀ 11 ਤੋਂ 16 ਸਾਲ ਦੇ ਮੁੰਡਿਆਂ ਦੀ ਟੀਮ ਆਪਣੇ 25 ਸਾਲਾ ਕੋਚ ਸਮੇਤ ਅਭਿਆਸ ਕਰ ਕੇ ਵਾਪਸ ਆ ਰਹੀ ਸੀ ਤੇ ਭਾਰੀ ਮੀਂਹ ਦੇ ਕਾਰਨ ਇਸ ਗੁਫਾ ‘ਚ ਰੁਕ ਗਈ ਸੀ | ਜ਼ਿਆਦਾ ਤੇਜ਼ ਮੀਂਹ ਦੇ ਕਾਰਨ ਸਾਰੇ ਗੁਫਾ ‘ਚ ਫਸ ਗਏ ਸਨ | ਬੀਤੇ ਐਤਵਾਰ ਇਨ੍ਹਾਂ ਨੂੰ ਬਾਹਰ ਕੱਢਣ ਲਈ ਇਕ ਬਚਾਅ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ | ਤਿੰਨ ਦਿਨ ਚੱਲੀ ਇਸ ਬਚਾਅ ਮੁਹਿੰਮ ਦੌਰਾਨ ਸਾਰੇ 13 ਲੜਕਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਬਚਾਅ ਮੁਹਿੰਮ ਦੇ ਪਹਿਲੇ ਦੋ ਦਿਨਾਂ ‘ਚ 8 ਲੜਕਿਆਂ ਨੂੰ ਬਾਹਰ ਕੱਢਿਆ ਗਿਆ ਸੀ ਤੇ ਅੱਜ ਬਾਕੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਕ ਪਾਸੇ ਜਿੱਥੇ ਖਿਡਾਰੀਆਂ ਨੂੰ ਬਾਹਰ ਕੱਢੇ ਜਾਣ ਦੀ ਖੁਸ਼ੀ ਹੈ ਉੱਥੇ ਹੀ ਨੇਵੀ ਦੇ ਇਕ ਗੋਤਾਖੋਰ ਦੀ ਮੌਤ ਦਾ ਦੁੱਖ ਵੀ ਹੈ ਜਿਸ ਦੀ ਬਚਾਅ ਕਾਰਜ ਦੌਰਾਨ ਮੌਤ ਹੋ ਗਈ

Leave a Reply

Your email address will not be published.