ਮੁੱਖ ਖਬਰਾਂ
Home / ਮੁੱਖ ਖਬਰਾਂ / ਪੰਜਾਬ ‘ਚ ਮੈਡੀਕਲ ਨਸ਼ਾ ਫੈਲਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

ਪੰਜਾਬ ‘ਚ ਮੈਡੀਕਲ ਨਸ਼ਾ ਫੈਲਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

Spread the love

ਅੰਮ੍ਰਿਤਸਰ-ਅੰਮ੍ਰਿਤਸਰ ਪੁਲਸ ਨੇ ਮੈਡੀਕਲ ਨਸ਼ਾ ਬਣਾਉਣ ਵਾਲੀ ਵਿਲਮਾਰਕ ਨਾਂ ਦੀ ਇਕ ਫੈਕਟਰੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਪਿਛਲੇ ਦਿਨਾਂ ਤੋਂ ਪੰਜਾਬ ‘ਚ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਲਈ ਇਸ ਫੈਕਟਰੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹ ਉਹੀ ਫੈਕਟਰੀ ਹੈ, ਜਿੱਥੇ ਤਿਆਰ ਕੀਤਾ ਜਾ ਰਿਹਾ ਨਸ਼ਾ ਪੂਰੇ ਪੰਜਾਬ ਨੂੰ ਸਪਲਾਈ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਸ ਨੇ ਨਸ਼ਿਆਂ ਦੇ ਮਾਮਲੇ ‘ਚ ਇਕ ਸਾਬਕਾ ਐੱਸ. ਐੱਸ. ਪੀ. ਦੇ ਬੇਟੇ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਪੁੱਛਗਿੱਛ ਦੌਰਾਨ ਇਕ ਤੋਂ ਬਾਅਦ ਇਕ ਪਰਤਾਂ ਖੁੱਲਦੀਆਂ ਗਈਆਂ ਤੇ ਪੁਲਸ ਦੇ ਹੱਥ ਇਸ ਨਸ਼ਾ ਬਣਾਉਣ ਵਾਲੀ ਫੈਕਟਰੀ ਤੱਕ ਪਹੁੰਚ ਗਏ।ਇਸ ਮਾਮਲੇ ਦੇ ਸਬੰਧ ‘ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਉਧਰ ਫੜੇ ਗਏ ਵਿਅਕਤੀ ਦਾ ਕਹਿਣਾ ਹੈ ਕਿ ਉਹ ਬੇਕਸੂਰ ਹਨ ਅਤੇ ਫੈਕਟਰੀ ਮਾਲਿਕਾਂ ਵੱਲੋਂ ਉਸ ਨੂੰ ਫਸਾਇਆ ਗਿਆ ਹੈ।ਪੁਲਸ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ‘ਚ ਨਸ਼ਾ ਸਪਲਾਈ ਕਰਨ ਵਾਲੇ ਹੋਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ।

Leave a Reply

Your email address will not be published.