ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕਾ ਦੇ ਹਿਊਸਟਨ ਵਿਚ ਦੋ ਸਾਲ ਦੇ ਬੱਚੇ ਨੇ ਖੁਦ ਨੂੰ ਮਾਰੀ ਗੋਲੀ

ਅਮਰੀਕਾ ਦੇ ਹਿਊਸਟਨ ਵਿਚ ਦੋ ਸਾਲ ਦੇ ਬੱਚੇ ਨੇ ਖੁਦ ਨੂੰ ਮਾਰੀ ਗੋਲੀ

Spread the love

ਹਿਊਸਟਨ-ਅਮਰੀਕਾ ਦੇ ਹਿਊਸਟਨ ਵਿਚ ਦੋ ਸਾਲਾ ਬੱਚੇ ਨੇ ਘਰ ਵਿਚ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਉਤਰ-ਪੱਛਮ ਹਿਊਸਟਨ ਵਿਚ ਹੋਈ। ਪੁਲਿਸ ਕੈਪਟਨ ਡੇਵਿਡ ਐਂਜੇਲੋ ਨੇ ਕਿਹਾ ਕਿ ਜਾਂਚ ਕਰਮੀ ਤੱਥ ਜੁਟਾ ਰਹੇ ਹਨ ਕਿ ਅਸਲ ਵਿਚ ਕੀ ਹੋਇਆ, ਲੇਕਿਨ ਉਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਨੇ ਬੰਦੂਕ ਦੇਖ ਕੇ ਉਸ ਨੂੰ ਮੱਥੇ ‘ਤੇ ਲਗਾ ਕੇ ਟ੍ਰਿਗਰ ਦਬਾ ਦਿੱਤਾ ਹੋਵੇਗਾ। ਟੈਕਸਾਸ ਦੇ ਹਸਪਤਾਲ ਵਿਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਐਂਜੇਲੋ ਨੇ ਦੱਸਿਆ ਕਿ ਜਾਂਚ ਵਿਚ ਜੁਟੇ ਦਲ ਨੂੰ ਘਰ ਵਿਚ ਪਲੰਗ ‘ਤੇ 9 ਐਮਐਮ ਦੀ Îਇਕ ਪਿਸਤੌਲ ਮਿਲੀ। ਘਟਨਾ ਦੇ ਸਮੇਂ ਬੱਚੇ ਦੇ ਮਾਪੇ ਘਰ ਵਿਚ ਸੀ, ਜਾਂਚ ਵਿਚ ਇਹ ਦੇਖਿਆ ਜਾ ਰਿਹਾ ਹੈ ਕਿ ਮਾਮਲੇ ਵਿਚ ਕਿਸ ਤਰ੍ਹਾਂ ਦਾ ਦੋਸ਼ ਲਗਾਇਆ ਜਾਣਾ ਚਾਹੀਦਾ।

Leave a Reply

Your email address will not be published.