ਮੁੱਖ ਖਬਰਾਂ
Home / ਭਾਰਤ / ਮੋਦੀ ਅਤੇ ਮੂਨ ਵਲੋਂ ਨੋਇਡਾ ‘ਚ ਵਿਸ਼ਵ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦਾ ਉਦਘਾਟਨ

ਮੋਦੀ ਅਤੇ ਮੂਨ ਵਲੋਂ ਨੋਇਡਾ ‘ਚ ਵਿਸ਼ਵ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦਾ ਉਦਘਾਟਨ

Spread the love

ਨਵੀਂ ਦਿੱਲੀ-ਵਿਕਾਸ ਦੀ ਰਾਹ ‘ਤੇ ਭਾਈਵਾਲੀ’ ਦਾ ਅਹਿਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਨੋਇਡਾ ਵਿਖੇ ਵਿਸ਼ਵ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦਾ ਉਦਘਾਟਨ ਕੀਤਾ। ਮੋਦੀ ਨੇ ‘ਮੇਕ ਇਨ ਇੰਡੀਆ’ ਤਹਿਤ ਖੋਲ੍ਹੀ ਗਈ ਇਸ ਫ਼ੈਕਟਰੀ ਨੂੰ ਭਾਰਤ ਦੇ ਲੋਕਾਂ ਦੇ ਸਸ਼ਕਤੀਕਰਨ ‘ਚ ਅਹਿਮ ਯੋਗਦਾਨ ਪਾਉਣ ਦਾ ਜ਼ਰੀਆ ਦੱਸਿਆ। ਪ੍ਰਧਾਨ ਮੰਤਰੀ ਨੇ 5000 ਕਰੋੜ ਦੇ ਨਿਵੇਸ਼ ਨਾਲ ਤਿਆਰ ਅਤੇ 35 ਏਕੜ ਰਕਬੇ ‘ਚ ਫ਼ੈਲੀ ਇਸ ਫ਼ੈਕਟਰੀ ਦਾ ਉਦਘਾਟਨ ਕਰਦਿਆਂ ਕਿਹਾ ਕਿ ‘ਮੇਕ ਇਨ ਇੰਡੀਆ’ ਸਿਰਫ਼ ਇਕ ਆਰਥਿਕ ਨੀਤੀ ਦਾ ਹਿੱਸਾ ਨਹੀਂ ਸਗੋਂ ਕੋਰੀਆ ਵਰਗੇ ਦੋਸਤ ਦੇਸ਼ਾਂ ਨਾਲ ਰਿਸ਼ਤੇ ਵਧਾਉਣ ਦਾ ਸੰਕਲਪ ਵੀ ਹੈ। ਪ੍ਰਧਾਨ ਮੰਤਰੀ ਨੇ ਹਾਲ ਦੇ ਸਾਲਾਂ ‘ਚ ਭਾਰਤ ‘ਚ ਵਧ ਰਹੇ ਡਿਜੀਟਲ ਪਸਾਰ ਨੂੰ ਸੰਭਾਵਨਾਵਾਂ ਦਾ ਭੰਡਾਰ ਕਰਾਰ ਦਿੰਦਿਆਂ ਕਿਹਾ ਕਿ ਸਸਤੇ ਮੋਬਾਈਲ ਫ਼ੋਨ, ਤੇਜ਼ ਇੰਟਰਨੈੱਟ ਅਤੇ ਪਾਰਦਰਸ਼ੀ ਸਰਵਿਸ ਡਲਿਵਰੀ ਦੇਸ਼ ‘ਚ ਹੋ ਰਹੀ ਡਿਜੀਟਲ ਕ੍ਰਾਂਤੀ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ‘ਚ ਆਨਲਾਈਨ 40 ਕਰੋੜ ਸਮਾਰਟ ਫੋਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਆਨਲਾਈਨ ਵਿੱਤੀ ਲੈਣ-ਦੇਣ ਵਧਿਆ ਹੈ। ਇਥੇ ਜ਼ਿਕਰਯੋਗ ਹੈ ਕਿ ਦੁਨੀਆ ਦੀ ਇਸ ਸਭ ਤੋਂ ਵੱਡੀ ਮੋਬਾਈਲ ਫ਼ੈਕਟਰੀ ਰਾਹੀਂ ਪੰਜ ਹਜ਼ਾਰ ਲੋਕਾਂ ਨੂੰ ਨੌਕਰੀ ਮਿਲੇਗੀ ਅਤੇ ਇਥੇ ਤਕਰੀਬਨ 12 ਕਰੋੜ ਮੋਬਾਈਲ ਫ਼ੋਨਾਂ ਦਾ ਨਿਰਮਾਣ ਕੀਤਾ ਜਾਵੇਗਾ। ਫ਼ਿਲਹਾਲ ਸੈਮਸੰਗ ਭਾਰਤ ‘ਚ ਤਕਰੀਬਨ 670 ਲੱਖ ਸਮਾਰਟ ਫੋਨ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤੋਂ ਉਤਸ਼ਾਹਿਤ ਹੋ ਕੇ ਭਾਰਤ ਦੁਨੀਆਂ ‘ਚ ਦੂਸਰਾ ਸਭ ਤੋਂ ਵੱਡਾ ਫੋਨ ਨਿਰਮਾਤਾ ਬਣ ਗਿਆ ਹੈ। ਪਿਛਲੇ ਚਾਰ ਸਾਲ ‘ਚ ਮੋਬਾਈਲ ਫੋਨ ਬਣਾਉਣ ਵਾਲੇ ਕਾਰਖਾਨਿਆਂ ਦੀ ਗਿਣਤੀ 2 ਤੋਂ ਵੱਧ ਕੇ 120 ਹੋ ਗਈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਮਾਰਕੀਟ ਦੇ ਖ਼ਪਤਕਾਰਾਂ ਤੋਂ ਇਲਾਵਾ ਕੰਪਨੀ ਇਸ ਫ਼ੈਕਟਰੀ ‘ਚ ਯੂਰਪ, ਪੱਛਮੀ ਏਸ਼ੀਆ ਅਤੇ ਅਫ਼ਰੀਕਾ ਨੂੰ ਵੀ ਮੋਬਾਈਲ ਦਰਾਮਦ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਫ਼ੈਕਟਰੀ ਰਾਹੀਂ ਹੋਣ ਵਾਲੇ ਉਤਪਾਦਨ ਦੇ 30 ਫ਼ੀਸਦੀ ਦਰਾਮਦਾਂ ਨਾਲ ਭਾਰਤ ਨੂੰ ਆਲਮੀ ਪੱਧਰ ‘ਤੇ ਵੱਡਾ ਵਾਧਾ ਮਿਲੇਗਾ।

Leave a Reply

Your email address will not be published.