ਮੁੱਖ ਖਬਰਾਂ
Home / ਭਾਰਤ / ਸੁਪਰੀਮ ਕੋਰਟ ਨੇ ਤਾਜ ਮਹਲ ‘ਚ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ

ਸੁਪਰੀਮ ਕੋਰਟ ਨੇ ਤਾਜ ਮਹਲ ‘ਚ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ

Spread the love

ਨਵੀਂ ਦਿੱਲੀ—ਦੁਨੀਆਂ ਦੇ ਸੱਤ ਅਜੂਬਿਆਂ ‘ਚ ਸ਼ਾਮਲ ਮੁਹੱਬਤ ਦੀ ਨਿਸ਼ਾਨੀ ਤਾਜ ਮਹਲ ‘ਚ ਨਮਾਜ਼ ਨਹੀਂ ਪੜ੍ਹੀ ਜਾਵੇਗੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਇਹ ਸੱਤ ਅਜੂਬਿਆਂ ‘ਚ ਸ਼ਾਮਲ ਹੈ, ਇੱਥੇ ਨਮਾਜ਼ ਨਹੀਂ ਪੜ੍ਹੀ ਜਾ ਸਕਦੀ। ਨਮਾਜ਼ ਕਿਸੇ ਹੋਰ ਥਾਂ ‘ਤੇ ਵੀ ਪੜ੍ਹੀ ਜਾ ਸਕਦੀ ਹੈ।
ਸਥਾਨਕ ਨਮਾਜ਼ੀਆਂ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਨਾਲ-ਨਾਲ ਬਾਹਰੀ ਲੋਕਾਂ ਨੂੰ ਵੀ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦਿੱਤੀ ਜਾਵੇ। ਤਾਜ ਮਹਲ ‘ਚ ਮੌਜੂਦ ਮਸਜਿਦ ‘ਚ ਹਰ ਸਥਾਨਕ ਨਮਾਜ਼ੀਆਂ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਨਾਲ-ਨਾਲ ਬਾਹਰੀ ਲੋਕਾਂ ਨੂੰ ਵੀ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦਿੱਤੀ ਜਾਵੇ। ਤਾਜ ਮਹਲ ‘ਚ ਮੌਜੂਦ ਮਸਜਿਦ ‘ਚ ਹਰ ਸ਼ੁੱਕਰਵਾਰ ਨੂੰ ਜੁੱਮੇ ਦੀ ਨਮਾਜ਼ ਪੜ੍ਹੀ ਜਾਂਦੀ ਹੈ, ਜਿਸ ਨੂੰ ਲੈ ਕੇ ਕਈ ਵਾਰ ਤਬਕਿਆਂ ਨੇ ਵਿਰੋਧ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਕਰਕੇ ਤਾਜ ਮਹਲ ਬੰਦ ਹੀ ਰਹਿੰਦਾ ਹੈ।
ਪਿਛਲੇ ਸਾਲ ਕਈ ਵਾਰ ਇਸ ਤਰ੍ਹਾਂ ਦੀ ਮੰਗ ਕੀਤੀ ਗਈ ਸੀ ਕਿ ਜਾਂ ਤਾਂ ਨਮਾਜ਼ ਬੰਦ ਕਰ ਦਿੱਤੀ ਜਾਵੇ ਅਤੇ ਜਾਂ ਤਾਂ ਸ਼ਿਵ ਚਾਲੀਸਾ ਪੜ੍ਹੀ ਜਾਵੇ। ਏ.ਬੀ.ਆਈ.ਐੱਸ.ਐੱਸ.ਨੇ ਮੰਗ ਕੀਤੀ ਕਿ ਤਾਜ ਮਹਲ ‘ਚ ਸ਼ੁੱਕਰਵਾਰ ਨੂੰ ਹੋਣ ਵਾਲੀ ਨਮਾਜ਼ ‘ਤੇ ਰੋਕ ਲਗਾ ਦਿੱਤੀ ਜਾਵੇ। ਕਈ ਵਾਰ ਭਾਜਪਾ ਨੇਤਾ ਇਸ ਪ੍ਰਕਾਰ ਦਾ ਬਿਆਨ ਦੇ ਚੁੱਕੇ ਹਨ, ਜਿਸ ‘ਚ ਉਨ੍ਹਾਂ ਨੇ ਤਾਜ ਮਹਲ ਨੂੰ ਸ਼ਿਵ ਮੰਦਰ ਦੱਸਿਆ ਹੈ।

Leave a Reply

Your email address will not be published.