ਮੁੱਖ ਖਬਰਾਂ
Home / ਮਨੋਰੰਜਨ / ‘ਸੰਜੂ’ ਤੋਂ ਬਾਅਦ ਹੁਣ ਇਸ ਅਵਤਾਰ ‘ਚ ਨਜ਼ਰ ਆਉਣਗੇ ਰਣਬੀਰ ਕਪੂਰ

‘ਸੰਜੂ’ ਤੋਂ ਬਾਅਦ ਹੁਣ ਇਸ ਅਵਤਾਰ ‘ਚ ਨਜ਼ਰ ਆਉਣਗੇ ਰਣਬੀਰ ਕਪੂਰ

Spread the love

ਸੁਪਰਸਟਾਰ ਸੰਜੇ ਦੱਤ ਦੀ ਬਾਇਓਪਿਕ ਫ਼ਿਲਮ ‘ਸੰਜੂ’ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਣਬੀਰ ਕਪੂਰ ਦੀ ਅਦਾਕਾਰੀ ਨੂੰ ਬੇੱਹਦ ਹੀ ਪਸੰਦ ਕੀਤਾ ਗਿਆ ਹੈ। ਲੰਮੇ ਸਮੇਂ ਬਾਅਦ ਹੁਣ ਰਣਬੀਰ ਨੇ ਦੁਬਾਰਾ ਪਰਦੇ ‘ਤੇ ਵਾਪਸੀ ਕੀਤੀ ਹੈ। ਹੁਣ ਅਗਲੀ ਕੁਝ ਫ਼ਿਲਮਾਂ ਵਿੱਚ ਰਣਬੀਰ ਐਕਸ਼ਨ ਕਿਰਦਾਰ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦੀ ਅਪਕਮਿੰਗ ਫ਼ਿਲਮ ‘ਸ਼ਮਸ਼ੇਰਾ’ ਅਤੇ ‘ਬਰਹਮਾਸਤਰ’ ਵਿੱਚ ਰਣਬੀਰ ਐਕਸ਼ਨ ਰੋਲ ਕਰਦੇ ਨਜ਼ਰ ਆਉਣਗੇ। ਇੱਕ ਇੰਟਰਵਿਊ ਵਿੱਚ ਰਣਬੀਰ ਨੇ ਦੱਸਿਆ ਕਿ ਲਵਰਬੁਆਏ ਕਿਰਦਾਰ ਕਰ ਕਰਕੇ ਉਹ ਹੁਣ ਥੱਕ ਚੁੱਕੇ ਹਨ।
ਰਣਬੀਰ ਨੇ ਕਿਹਾ ਕਿ ਮੈਂ ਹੁਣ ਕੁਝ ਨਵੇਂ ਤਰ੍ਹਾਂ ਦੇ ਕਿਰਦਾਰ ਕਰਣਾ ਚਾਹੁੰਦਾ ਹਾਂ। ਦੱਸ ਦੇਈਏ ਕਿ ਰਣਬੀਰ ਕਪੂਰ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਕਈ ਰੋਮਾਂਟਿਕ ਫ਼ਿਲਮਾਂ ਕੀਤੀਆਂ। ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫ਼ਿਲਮ ‘ਸੰਜੂ’ ਵਿੱਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਫ਼ਿਲਮ ਬਾਕਸ ਆਫਿਸ ਉੱਤੇ ਪਹਿਲੇ ਹੀ ਦਿਨ ਵਿੱਚ 35 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਣ ਵਿੱਚ ਕਾਮਯਾਬ ਰਹੀ ਹੈ। ਇਸ ਇੰਟਰਵਿਯੂ ਵਿੱਚ ਰਣਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਤਕਰੀਬਨ 10 ਸਾਲ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਮੇਸ਼ਾ ਹੀ ਫਾਇਨਲ ਜਜਮੈਂਟ ਦਰਸ਼ਕਾਂ ਦੀ ਹੁੰਦੀ ਹੈ।
ਫ਼ਿਲਮ ‘ਸੰਜੂ’ ਲਈ ਰਣਬੀਰ ਦਾ ਤਕਰੀਬਨ 8 ਮਹੀਨੇ ਤੱਕ ਸਕ੍ਰੀਨ ਟੈਸਟ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਘੰਟਿਆਂ ਤੱਕ ਮੇਕਅੱਪ ਹੁੰਦਾ ਸੀ , ਹੇਅਰ ਅਤੇ ਸਕਿਨ ਲਗਾਈ ਜਾਂਦੀ ਸੀ ਅਤੇ ਹਰ ਵਾਰ ਸਕ੍ਰੀਨ ਦੇ ਸਾਹਮਣੇ ਆਉਣ ਉੱਤੇ ਮੇਕਰਜ਼ ਨਿਰਾਸ਼ ਹੋ ਜਾਂਦੇ ਸਨ। ਕੁਝ ਦੇਰ ਬਾਅਦ ਇਹ ਸਾਰੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਹੋ ਜਾਂਦੀ ਸੀ। ਰਣਬੀਰ ਨੇ ਦੱਸਿਆ ਕਿ ਇਹ ਫ਼ਿਲਮ ਉਨ੍ਹਾਂ ਦੇ ਲਈ ਇੱਕ ਡਰੀਮ ਪ੍ਰੋਜੈਕਟ ਸੀ ਉਨ੍ਹਾਂ ਨੂੰ ਇਹ ਫ਼ਿਲਮ ਅਜਿਹੇ ਮੌਕੇ ਉੱਤੇ ਮਿਲੀ ਜਦੋਂ ਉਹ ਸਹੀ ਵਿੱਚ ਅਜਿਹੀ ਕਿਸੇ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸਨ।
ਇਸਦੇ ਨਾਲ ਹੀ ਦੱਸ ਦੇਈਏ ਕਿ ਰਿਲੀਜ਼ ਦੇ ਨਾਲ ਹੀ ਰਣਬੀਰ ਕਪੂਰ ਦੀ ਫ਼ਿਲਮ ‘ਸੰਜੂ’ ਨੇ ਬਾਕਸ ਆਫਿਸ ‘ਤੇ ਆਪਣੀ ਧਾਕ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਇਸ ਫਿਲਮ ਨੇ ਓਪਨਿੰਗ ਡੇਅ ਤੇ ਹੀ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਰਾਜਕੁਮਾਰ ਹਿਰਾਨੀ ਬਾਲੀਵੁੱਡ ਦੇ ਬੈਸਟ ਸਟੋਰੀ ਟੈਲਰ ਹਨ। ਧੜਾਧੜ ਐਡਵਾਂਸ ਬੁਕਿੰਗ ਅਤੇ ਹਾਊਸਫੁਲ ਥਿਏਟਰਜ਼ ਦੇ ਨਾਲ ਇਸ ਗੱਲ ਦਾ ਅੰਦਾਜ਼ ਤਾਂ ਹੋ ਹੀ ਗਿਆ ਸੀ ਕਿ ਇਹ ਫ਼ਿਲਮ ਸਾਲ ਦੀ ਸਭ ਤੋਂ ਵੱਡੀ ਓਪਨਰ ਸਾਬਿਤ ਹੋਵੇਗੀ। ਕ੍ਰਿਕਿਟਸ ਦੇ ਅਨੁਸਾਰ ਤੋਂ ਵੀ ਕਿਤੇ ਜਿਆਦਾ ਕਮਾਈ ਦੇ ਆਂਕੜੇ ਦਰਜ ਕਰਵਾਉਣ ਵਾਲੀ ਇਹ ਫਿਲਮ ਸਾਲ 2018 ਦੀ ਸਭ ਤੋਂ ਵੱਡੀ ਓਪਨਰ ਹੈ।
ਫਿਲਮ ਨੇ ਪਹਿਲੇ ਹੀ ਦਿਨ 34.75 ਕਰੋੜ ਰੁਪਏ ਦੀ ਕਮਾਈ ਕਰ ਸਲਮਾਨ ਦੀ ਰੇਸ-3 ਦਾ ਰਿਕਾਰਡ ਤੋੜ ਦਿੱਤਾ ਹੈ। ਰੇਸ-3 ਨੇ ਪਹਿਲੇ ਦਿਨ 29.17 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਹੀ ਇਹ ਫਿਲਮ ਰਣਬੀਰ ਦੇ ਕਰੀਅਰ ਦੀ ਵੀ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਰਣਬੀਰ ਕਪੂਰ ਓਪਨਿੰਗ ਡੇਅ ਸੰਜੂ-34.75 ਕਰੋੜ, ਬੇਸ਼ਰਮ -21.56 ਕਰੋੜ, ਯੇ ਜਵਾਨੀ ਹੈ ਦੀਵਾਨੀ -19.45 ਕਰੋੜ, ਐ ਦਿਲ ਹੈ ਮੁਸ਼ਕਿਲ 13.30 ਕਰੋੜ, ਤਮਾਸ਼ਾ 10.94 ਕਰੋੜ ਹੈ।

Leave a Reply

Your email address will not be published.