ਮੁੱਖ ਖਬਰਾਂ
Home / ਮਨੋਰੰਜਨ / ਪਿ੍ਅੰਕਾ ਚੋਪੜਾ ਵੱਲੋਂ ਰੋਹਿੰਗੀਆ ਬੱਚਿਆਂ ਦੀ ਹਮਾਇਤ

ਪਿ੍ਅੰਕਾ ਚੋਪੜਾ ਵੱਲੋਂ ਰੋਹਿੰਗੀਆ ਬੱਚਿਆਂ ਦੀ ਹਮਾਇਤ

Spread the love

ਇਸ ਸਾਲ ਦੇ ਸ਼ੁਰੂ ਵਿੱਚ ਰੋਹਿੰਗੀਆ ਸ਼ਰਨਾਰਥੀ ਕੈਂਪਾਂ ਦਾ ਦੌਰਾ ਕਰਨ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਾਂ ’ਚ ਰਹਿਣ ਵਾਲੇ ਬੱਚਿਆਂ ਦੀ ਕਹਾਣੀ ਦਿਲ ਕੰਬਾਊ ਹੈ। ਯੂਨੀਸੈੱਫ ਗੁੱਡਵਿੱਲ ਅੰਬੈਸਡਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਹੱਕ ਮਿਲਣਗੇ।
ਪ੍ਰਿਅੰਕਾ ਯੂਨੀਸੈੱਫ ਵਿੱਚ ਪਿਛਲੇ 12 ਸਾਲ ਤੋਂ ਯੋਗਦਾਨ ਪਾ ਰਹੀ ਹੈ। ਇਹ ਅਦਾਕਾਰਾ ਜੋ ਹੁਣ ਅਮਰੀਕਾ ਵਿੱਚ ਹੈ, ਨੇ ਅੱਜ ਵਿਸ਼ਵ ਸ਼ਰਨਾਰਥੀ ਦਿਵਸ ਮੌਕੇ ਸੋਸ਼ਲ ਮੀਡੀਆ ’ਤੇ ਇਹ ਸੰਦੇਸ਼ ਪੋਸਟ ਕੀਤਾ। ਉਸ ਨੇ ਇਸ ਸੰਦੇਸ਼ ਨਾਲ ਜੌਰਡਨ ਅਤੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਬੱਚਿਆਂ ਨਾਲ ਬਿਤਾਏ ਸਮੇਂ ਦੇ ਵੀਡੀਓ ਵੀ ਸਾਂਝੇ ਕੀਤੇ। ਉਸ ਨੇ ਕਿਹਾ ਸੰਸਾਰ ਭਰ ਦੇ 6.5 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਜ਼ਬਰੀ ਘਰੋਂ ਬੇਘਰ ਕਰ ਦਿੱਤਾ ਗਿਆ ਹੈ।
ਉਸ ਨੇ ਦੱਸਿਆ ਕਿ ਉਹ ਜੌਰਡਨ ਅਤੇ ਬੰਗਲਾਦੇਸ਼ ਵਿੱਚ ਅਜਿਹੇ ਕਈ ਬੱਚਿਆਂ ਨੂੰ ਮਿਲੀ ਹੈ। ਬਹੁਤੇ ਬੱਚਿਆਂ ਨੇ ਉਸ ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਤੋਂ ਵਿਛੜਨ ਦਾ ਦੁੱਖ ਸਾਂਝਾ ਕੀਤਾ ਹੈ। ਬਹੁਤ ਸਾਰੇ ਬੱਚੇ ਖਾਣੇ, ਛੱਤ, ਸਿਹਤ ਸੇਵਾਵਾਂ ਅਤੇ ਸਿੱਖਿਆ ਤੋਂ ਵਾਂਝੇ ਹਨ ਜਿਨ੍ਹਾਂ ਦੀ ਕਹਾਣੀ ਦਿਲ ਕੰਬਾਊ ਹੈ। ਉਸ ਨੇ ਕਿਹਾ ਕਿ ਉਹ ਵਿਸ਼ਵ ਸ਼ਰਨਾਰਥੀ ਦਿਵਸ ’ਤੇ ਇਨ੍ਹਾਂ ਸ਼ਰਨਾਰਥੀ ਬੱਚਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਉਨ੍ਹਾਂ ਦੀ ਹਮਾਇਤ ਕਰਦੀ ਹੈ। ਇਹ ਸੰਦੇਸ਼ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਵੀਡੀਓਜ਼ ਨਾਲ ਸਾਂਝਾ ਕੀਤਾ।

Leave a Reply

Your email address will not be published.