ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਪੇਸ਼ਾਵਰ ‘ਚੋਂ ਸਿੱਖਾਂ ਨੂੰ ਹਿਜਰਤ ਲਈ ਕੀਤਾ ਜਾ ਰਿਹੈ ਮਜ਼ਬੂਰ

ਪੇਸ਼ਾਵਰ ‘ਚੋਂ ਸਿੱਖਾਂ ਨੂੰ ਹਿਜਰਤ ਲਈ ਕੀਤਾ ਜਾ ਰਿਹੈ ਮਜ਼ਬੂਰ

Spread the love

ਪੇਸ਼ਾਵਰ-ਪਾਕਿਸਤਾਨ ਦੇ ਪੇਸ਼ਾਵਰ ‘ਚ ਘੱਟ ਗਿਣਤੀ ‘ਚ ਮੌਜੂਦ ਸਿੱਖ ਭਾਈਚਾਰੇ ਨੂੰ ਦੇਸ਼ ਦੇ ਹੋਰ ਹਿੱਸਿਆਂ ‘ਚ ਹਿਜਰਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੱਟੜ ਇਸਲਾਮਿਕ ਤਨਜ਼ੀਮਾਂ ਵੱਲੋਂ ਲਗਾਤਾਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੇਸ਼ਾਵਰ ਦੇ 30 ਹਜ਼ਾਰ ਸਿੱਖਾਂ ਵਿਚੋਂ 60 ਫ਼ੀਸਦੀ ਸਿੱਖ ਸ਼ਦੀਦ ਖ਼ਤਰੇ ਦੇ ਚੱਲਦਿਆਂ ਪਾਕਿਸਤਾਨ ਦੇ ਹੋਰ ਹਿੱਸਿਆਂ ਜਾਂ ਭਾਰਤ ਲਈ ਪਰਵਾਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਪੇਸ਼ਾਵਰ ਦੇ ਅਮਨ ਸ਼ਾਂਤੀ ਲਈ ਕੰਮ ਕਰਨ ਵਾਲੇ ਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਚਰਨਜੀਤ ਸਿੰਘ ਨੂੰ ਇਕ ਗਾਹਕ ਵੱਲੋਂ ਉਸ ਵੇਲੇ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ ਗਿਆ, ਜਦੋਂ ਚਰਨਜੀਤ ਸਿੰਘ ਕਾਤਲ ਨੂੰ ਸਾਮਾਨ ਦੇਣ ‘ਚ ਮਸਰੂਫ਼ ਸਨ। ਸਥਾਨਕ ਸਿੱਖ ਭਾਈਚਾਰੇ ਦੇ ਤਰਜਮਾਨ ਬਾਬਾ ਗੁਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੇਸ਼ਾਵਰ ਵਿਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ। ਕੁੱਝ ਸਿੱਖ ਇਨ੍ਹਾਂ ਘਟਨਾਵਾਂ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਜੋ ਮੁਸਲਸਲ ਅਕਲੀਅਤ (ਘੱਟ ਗਿਣਤੀ) ਨੂੰ ਨਿਸ਼ਾਨਾਂ ਬਣਾ ਰਹੇ ਹਨ।

Leave a Reply

Your email address will not be published.