ਮੁੱਖ ਖਬਰਾਂ
Home / ਮੁੱਖ ਖਬਰਾਂ / ਉਤਰ ਕੋਰੀਆ ਨੂੰ ਚੀਨ ਤੋਂ ਦੂਰ ਕਰਨਾ ਚਾਹੁੰਦਾ ਅਮਰੀਕਾ

ਉਤਰ ਕੋਰੀਆ ਨੂੰ ਚੀਨ ਤੋਂ ਦੂਰ ਕਰਨਾ ਚਾਹੁੰਦਾ ਅਮਰੀਕਾ

Spread the love

ਸਿੰਗਾਪਰ-ਪੂਰੀ ਦੁਨੀਆ ਤੋਂ ਅਲੱਗ ਥਲੱਗ ਪਏ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਚ ਵਾਰਤਾ ਦੇ ਨਤੀਜਿਆਂ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਟਰੰਪ ਉਤਰ ਕੋਰੀਆ ਨੂੰ ਚੀਨ ਤੋਂ ਦੂਰ ਰੱਖਣ ਵਿਚ ਕਾਮਯਾਬ ਹੋ ਸਕਣਗੇ। ਚੀਨ ਦੇ ਨਾਲ ਉਤਰ ਕੋਰੀਆ ਦੀ ਨਜ਼ਦੀਕੀ ਜੱਗ ਜ਼ਾਹਰ ਹੈ। ਉਤਰ ਕੋਰੀਆ ਅਪਣੀ ਸਾਰੀ ਜ਼ਰੂਰਤਾਂ ਦੇ ਲਈ ਪੂਰੀ ਤਰ੍ਹਾਂ ਚੀਨ ‘ਤੇ Îਨਿਰਭਰ ਹੈ। ਅਮਰੀਕਾ ਚਾਹੇਗਾ ਕਿ ਉਹ ਉਤਰ ਕੋਰੀਆ ਤੋਂ ਆਰਥਿਕ ਪਾਬੰਦੀ ਹਟਾ ਕੇ ਉਸ ਨੂੰ ਭਰਪੂਰ ਆਰਥਿਕ ਮਦਦ ਦਾ ਭਰੋਸਾ ਦੇ ਕੇ ਚੀਨ ਤੋਂ ਦੂਰ ਰੱਖਣ ਵਿਚ ਕਾਮਯਾਬ ਹੋਵੇ, ਲੇਕਿਨ ਇਹ ਸੌਖਾ ਨਹੀਂ ਹੈ। ਦੋਵੇਂ ਨੇਤਾਵਾਂ ਦੀ ਗੱਲਬਾਤ ਦੇ ਏਜੰਡੇ ਵਿਚ ਉਤਰ ਅਤੇ ਦੱਖਣੀ ਕੋਰੀਆ ਵੀ ਸ਼ਾਮਲ ਹੈ। ਜੇਕਰ ਦੋਵਾਂ ਵਿਚ ਸਹਿਮਤੀ ਬਣਦੀ ਹੈ ਤਾਂ ਇਹ ਚੀਨ ਦੇ ਲਈ ਖ਼ਤਰਾ ਹੋਵੇਗਾ ਕਿਉਂਕਿ ਅਜਿਹੇ ਵਿਚ ਅਮਰੀਕੀ ਸੈਨਾ, ਚੀਨੀ ਸੀਮਾ ਦੇ ਕਰੀਬ ਪਹੁੰਚ ਜਾਵੇਗੀ। ਜ਼ਾਹਰ ਹੈ ਕਿਸੇ ਵੀ ਸੂਰਤ ਵਿਚ ਚੀਨ ਅਜਿਹਾ ਨਹੀਂ ਹੋਣ ਦੇਵੇਗਾ। ਇਹ ਸਵਾਲ ਮਹੱਤਵਪੂਰਣ ਹੈ। ਇਸ ਤਰ੍ਹਾਂ ਦੀ ਕੌਮਾਂਤਰੀ ਸਮੱਸਿਆਵਾਂ ਨੂੰ ਦੋ ਨੇਤਾਵਾਂ ਦੀ ਕੁਝ ਮਿੰਟਾਂ ਦੀ ਮੁਲਾਕਾਤ ਵਿਚ ਹਲ ਕਰਨਾ ਸੰਭਵ ਨਹੀਂ ਹੈ। ਲੇਕਿਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਡੋਨਾਲਡ ਟਰੰਪ ਅਤੇ ਕਿਮ ਦਾ ਮਿਲਣਾ Îਇਕ ਬਹੁਤ ਵੱਡੀ ਉਪਲਬਧੀ ਹੈ।

Leave a Reply

Your email address will not be published.