ਮੁੱਖ ਖਬਰਾਂ
Home / ਮੁੱਖ ਖਬਰਾਂ / ਬੇਨਜ਼ੀਰ ਭੁੱਟੋ ਦੀ ਧੀ ਆਸਿਫ਼ਾ ਵੀ ਉਤਰੇਗੀ ਚੋਣ ਮੈਦਾਨ ‘ਚ

ਬੇਨਜ਼ੀਰ ਭੁੱਟੋ ਦੀ ਧੀ ਆਸਿਫ਼ਾ ਵੀ ਉਤਰੇਗੀ ਚੋਣ ਮੈਦਾਨ ‘ਚ

Spread the love

ਇਸਲਾਮਾਬਾਦ-ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਧੀ ਆਸਿਫਾ ਭੁੱਟੋ ਜ਼ਰਦਾਰੀ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਸਕਦੀ ਹੈ। ਸੰਭਾਵਨਾ ਹੈ ਕਿ ਆਸਿਫਾ ਕੰਬਰ-ਸ਼ਾਹਦਾਦਕੋਟ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰੇ। ਡੌਨ ਨਿਊਜ਼ ਨੇ ਪਾਰਟੀ ਦੇ Îਇਕ ਨੇਤਾ ਦੇ ਹਵਾਲੇ ਤੋਂ ਖ਼ਬਰ ਦਿੱਤੀ ਕਿ ਆਸਿਫਾ ਇਕ ਤੋਂ ਜ਼ਿਆਦਾ ਸੀਟ ‘ਤੇ ਵੀ ਉਮੀਦਵਾਰੀ ਪੇਸ਼ ਕਰ ਸਕਦੀ ਹੈ। ਆਸਿਫਾ ਦੇ ਭਰਾ ਅਤੇ ਬੇਨਜ਼ੀਰ ਦੇ ਬੇਟੇ ਬਿਲਾਵਲ ਭੁੱਟੋ ਅਤੇ ਪਿਤਾ ਆਸਿਫ ਅਲੀ ਜ਼ਰਦਾਰੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਲਰਕਾਨਾ ਅਤੇ ਨਵਾਬਸ਼ਾਹ ਸੀਟ ਤੋਂ ਚੋਣ ਲੜਨਗੇ। ਇਸ ਤੋਂ ਪਹਿਲਾਂ ਪਾਕਿਸਤਾਨ ਪੀਪੁਲਸ ਪਾਰਟੀ ਨੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ, ਬੇਟੇ ਬਿਲਾਵਲ ਅਤੇ ਬੇਟੀ ਆਸਿਫਾ ਦੇ ਲਈ ਸੀਟ ਤੈਅ ਕਰ ਦਿੱਤੀ ਸੀ। ਆਸਿਫਾ ਇਸ ਸਾਲ ਫਰਵਰੀ ਵਿਚ ਅਪਣਾ 25ਵਾਂ ਜਨਮ ਦਿਨ ਮਨਾਉਣ ਤੋਂ ਬਾਅਦ ਚੋਣ ਵਿਚ ਨਾਮਜ਼ਦਗੀ ਭਰਨ ਦੇ ਲਈ ਯੋਗ ਹੋ ਗਈ ਸੀ।

Leave a Reply

Your email address will not be published.