ਮੁੱਖ ਖਬਰਾਂ
Home / ਮੁੱਖ ਖਬਰਾਂ / ਪਾਕਿਸਤਾਨੀ ਗੋਲ਼ੀਬਾਰੀ ’ਚ BSF ਅਸਿਸਟੈਂਟ ਕਮਾਂਡੈਂਟ ਸਣੇ 4 ਜਵਾਨ ਸ਼ਹੀਦ, 5 ਜ਼ਖ਼ਮੀ

ਪਾਕਿਸਤਾਨੀ ਗੋਲ਼ੀਬਾਰੀ ’ਚ BSF ਅਸਿਸਟੈਂਟ ਕਮਾਂਡੈਂਟ ਸਣੇ 4 ਜਵਾਨ ਸ਼ਹੀਦ, 5 ਜ਼ਖ਼ਮੀ

Spread the love

ਜੰਮੂ-ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਸ ਨੇ ਬਿਨਾਂ ਉਕਸਾਏ ਗੋਲ਼ੀਬਾਰੀ ਕੀਤੀ ਜਿਸ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਸਿਸਟੈਂਟ ਕਮਾਂਡੈਂਟ ਸਣੇ 4 ਜਵਾਨ ਸ਼ਹੀਦ ਹੋ ਗਏ ਤੇ 5 ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਬੀਐਸਐਫ ਦੇ ਆਈਜੀ ਰਾਮ ਅਵਤਾਰ ਨੇ ਦਿੱਤੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਗੜ੍ਹ ਸੈਕਟਰ ਦੇ ਚਮਲਿਆਲ ਪੋਸਟ ਇਲਾਕੇ ਵਿੱਚ ਬੀਤੀ ਰਾਤ ਕਰੀਬ ਸਾਢੇ 10 ਵਜੇ ਸਰਹੱਦ ਪਾਰੋਂ ਗੋਲ਼ੀਬਾਰੀ ਸ਼ੁਰੂ ਹੋਈ ਤੇ ਤੜਕੇ ਸਾਢੇ 4 ਵਜੇ ਤਕ ਚੱਲਦੀ ਰਹੀ। ਇਹ ਪਤਾ ਨਹੀਂ ਲੱਗਾ ਕਿ ਜਵਾਨਾਂ ਦੀ ਮੌਤ ਰਾਤ ਹੋਈ ਜਾਂ ਸਵੇਰੇ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਵੀ ਜਵਾਬੀ ਗੋਲ਼ੀਬਾਰੀ ਕੀਤੀ।

ਡੀਜੀਪੀ ਨੇ ਟਵੀਟ ਕਰ ਕੇ ਪ੍ਰਗਟਾਇਆ ਦੁਖ਼

ਜੰਮੂ ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਸ ਤੇ BFS ਹਾਲ ਹੀ ਵਿੱਚ ਕੌਮਾਂਤਰੀ ਸਰਹੱਦ ’ਤੇ ਸੰਘਰਸ਼ ਵਿਰ੍ਹਾਮ ਲਈ ਸਹਿਮਤ ਹੋਏ ਸੀ। ਪਰ ਫਿਰ ਵੀ ਸਰਹੱਦ ’ਤੇ ਗੋਲ਼ੀਬਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਟਵੀਟ ਕਰ ਕੇ ਘਟਨਾ ਸਬੰਧੀ ਦੁਖ਼ ਪ੍ਰਗਟਾਇਆ ਹੈ।

Leave a Reply

Your email address will not be published.