ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਟਰੰਪ ਨੇ ਸਿੰਗਾਪੁਰ ‘ਚ ਮਨਾਇਆ ਅਪਣਾ ਜਨਮ ਦਿਨ

ਟਰੰਪ ਨੇ ਸਿੰਗਾਪੁਰ ‘ਚ ਮਨਾਇਆ ਅਪਣਾ ਜਨਮ ਦਿਨ

Spread the love

ਸਿੰਗਾਪੁਰ-ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਅਮਰੀਕੀ ਰਾਸ਼ਟਟਰਪਤੀ ਟਰੰਪ ਦੀ ਮੁਲਾਕਾਤ ਹੋ ਗਈ ਹੈ। ਲੇਕਿਨ ਇਸ ਮੁਲਾਕਾਤ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਅਨ ਲੂੰਗ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਇਸਤਾਨਾ ਵਿਚ ਲੀ ਨੇ ਟਰੰਪ ਦਾ ਸਵਾਗਤ ਕੀਤਾ। ਦੁਪਹਿਰ ਦੇ ਭੋਜਨ ਦੇ ਸਮੇਂ ਲੂੰਗ ਨੇ ਟਰੰਪ ਦੇ ਲਈ ਜਨਮ ਦਿਨ ਪਾਰਟੀ ਦਾ Îਪ੍ਰਬੰਧ ਕਰਕੇ ਉਨ੍ਹਾਂ ਹੈਰਾਨ ਕਰ ਦਿੱਤਾ।ਕੂਟਨੀਤਕ ਗੱਲਬਾਤ ਦੇ ਵਿਚ ਹੀ ਟਰੰਪ ਨੇ ਜਨਮ ਦਿਨ ਮਨਾਇਆ। ਹਾਲਾਂਕਿ ਟਰੰਪ ਦਾ 72ਵਾਂ ਜਨਮ ਦਿਨ 14 ਜੂਨ ਨੂੰ ਹੈ। ਟਰੰਪ ਨੇ ਸ਼ਿਖਰ ਬੈਠਕ ਦੀ ਮੇਜ਼ਬਾਨੀ ਦੇ ਲਈ ਵੀ ਲੀ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪ ਦੀ ਮੇਜ਼ਬਾਨੀ ਅਤੇ ਪੇਸ਼ੇਵਰਾਨਾ ਅੰਦਾਜ਼ ਅਤੇ ਆਪ ਦੀ ਦੋਸਤੀ ਦੀ ਸ਼ਲਾਘਾ ਕਰਦੇ ਹਾਂ।
ਟਰੰਪ ਨੇ ਪਹਿਲਾਂ ਟਵੀਟ ਕਰਦੇ ਹੋਏ ਕਿਹਾ ਸੀ ਕਿ ਸਿੰਗਾਪੁਰ ਆ ਕੇ ਖੁਸ਼ ਹਾਂ। ਅਰਮੀਕੀ ਰਾਸ਼ਟਰਪਤੀ ਦੇ ਨਾਲ ਰੱਖਿਆ ਮੰਤਰੀ ਮਾਈਕ ਪੋਂਪਿਓ, ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ, ਵਾਈਟ ਹਾਊਸ ਪ੍ਰੈਸ ਸਕੱਤਰ ਸਾਰਾ ਸੈਂਡਰਸ ਅਤੇ ਵਾਈਟ ਹਾਊਸ ਚੀਫ਼ ਆਫ਼ ਸਟਾਫ਼ ਜੌਨ ਕੇਲੀ ਵੀ ਪੁੱਜੇ। ਉਤਰ ਕੋਰੀਆਈ ਨੇਤਾ ਕਿਮ ਨੇ ਐਤਵਾਰ ਨੂੰ ਹੀ ਪ੍ਰਧਾਨ ਮੰਤਰੀ ਲੀ ਨਾਲ ਮੁਲਾਕਾਤ ਕੀਤੀ ਸੀ। ਸਿੰਗਾਪੁਰ ਉਨ੍ਹਾਂ ਚੋਣਵੇਂ ਦੇਸ਼ਾਂ ਵਿਚੋਂ ਇਕ ਹੈ, ਜਿਸ ਦੇ ਅਮਰੀਕਾ ਅਤੇ ਉਤਰ ਕੋਰੀਆ ਦੋਵਾਂ ਦੇ ਨਾਲ ਡਿਪਲੋਮੈਟਿਕ ਸਬੰਧ ਹਨ।ਟਰੰਪ ਨੇ ਇਸ ਸਾਲ ਸਿੰਗਾਪੁਰ ਦੀ ਯਾਤਰਾ ‘ਤੇ ਆਉਣ ਦਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਸੱਦਾ ਸਵੀਕਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਚੈਨਲ ਨਿਊਜ਼ ਏਸ਼ੀਆ ਨੇ ਅਪਣੀ ਇਕ ਰਿਪੋਰਟ ਵਿਚ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਯਾਕੂਬ ਦੇ ਨਵੰਬਰ ਵਿਚ ਸਿੰਗਾਪੁਰ ਦੇ ਦੌਰੇ ‘ਤੇ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ।

Leave a Reply

Your email address will not be published.