ਮੁੱਖ ਖਬਰਾਂ
Home / ਭਾਰਤ / ਵਾਜਪਾਈ ਏਮਜ਼ ‘ਚ ਦਾਖ਼ਲ

ਵਾਜਪਾਈ ਏਮਜ਼ ‘ਚ ਦਾਖ਼ਲ

Spread the love

ਨਵੀਂ ਦਿੱਲੀ-ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਦਿੱਲੀ ਸਥਿਤ ਏਮਜ਼ ਵਿਖੇ ਦਾਖ਼ਲ ਕਰਵਾਇਆ ਗਿਆ। ਵਾਜਪਾਈ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਡਾਇਲਸਸ ਕੀਤਾ ਗਿਆ। ਭਾਜਪਾ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਿਕ 93 ਸਾਲ ਸਾਬਕਾ ਪ੍ਰਧਾਨ ਮੰਤਰੀ ਨੂੰ ਰੂਟੀਨ ਚੈੱਕਅਪ ਲਈ ਦਾਖ਼ਲ ਕਰਵਾਇਆ ਗਿਆ ਸੀ। ਅਟਲ ਬਿਹਾਰੀ ਵਾਜਪਾਈ ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦੀ ਨਿਗਰਾਨੀ ‘ਚ ਰਹਿਣਗੇ। ਏਮਜ਼ ਵਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਕਿ ਵਾਜਪਾਈ ਦੀ ਹਾਲਤ ਸਥਿਰ ਹੈ ਅਤੇ ਡਾ: ਗੁਲੇਰੀਆ ਦੀ ਦੇਖ-ਰੇਖ ‘ਚ ਡਾਕਟਰਾਂ ਦੀ ਟੀਮ ਲੋੜੀਂਦੇ ਮੈਡੀਕਲ ਟੈਸਟ ਕੀਤੇ ਗਏ। 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਦੀਆਂ ਤਸਵੀਰਾਂ ਆਖ਼ਰੀ ਵਾਰ 2015 ‘ਚ ਸਾਹਮਣੇ ਆਈਆਂ ਸੀ, ਜਦ ਉਸ ਵੇਲੇ ਦੇ ਰਾਸ਼ਟਰਪਤੀ ਪ੍ਰਣਾਬ ਮੁਖ਼ਰਜੀ ਨੇ ਵਾਜਪਾਈ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਭਾਰਤ ਦੇ ਸਭ ਤੋਂ ਉੱਚੇ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਪੁੱਜ ਕੇ ਹਾਲਚਾਲ ਪੁੱਛਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਮਜ਼ ਪੁੱਜ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਹਾਲਚਾਲ ਪੁੱਛਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਸਪਤਾਲ ‘ਚ ਕਰੀਬ 50 ਮਿੰਟ ਰੁਕੇ ਅਤੇ ਉਨ੍ਹਾਂ ਨੇ ਸ੍ਰੀ ਵਾਜਪਾਈ ਦਾ ਇਲਾਜ ਕਰ ਰਹੇ ਡਾਕਟਰਾਂ ਕੋਲੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮੋਦੀ ਨੇ ਇਸ ਮੌਕੇ ਸ੍ਰੀ ਵਾਜਪਾਈ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸ੍ਰੀ ਵਾਜਪਾਈ ਦੀ ਹਾਲਤ ਸਥਿਰ ਹੈ ਅਤੇ ਅੱਜ ਰਾਤ ਉਨ੍ਹਾਂ ਨੂੰ ਏਮਜ਼ ‘ਚ ਹੀ ਰੱਖਿਆ ਜਾਵੇਗਾ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਜੇ. ਪੀ. ਨੱਡਾ ਅਤੇ ਹੋਰ ਸੀਨੀਅਰ ਆਗੂਆਂ ਨੇ ਏਮਜ਼ ਪੁੱਜ ਕੇ ਸ੍ਰੀ ਵਾਜਪਾਈ ਦੀ ਸਿਹਤ ਬਾਰੇ ਹਾਲਚਾਲ ਪੁੱਛਿਆ।

Leave a Reply

Your email address will not be published.