ਮੁੱਖ ਖਬਰਾਂ
Home / ਮਨੋਰੰਜਨ / ‘ਦਬੰਗ 3’ ‘ਚ ਇਸ ਸ਼ਖਸ ਦਾ ਕਿਰਦਾਰ ਨਿਭਾਉਣਗੇ ਸਲਮਾਨ ਖਾਨ

‘ਦਬੰਗ 3’ ‘ਚ ਇਸ ਸ਼ਖਸ ਦਾ ਕਿਰਦਾਰ ਨਿਭਾਉਣਗੇ ਸਲਮਾਨ ਖਾਨ

Spread the love

ਬਾਲੀਵੁੱਡ ਦਬੰਗ ਸਲਮਾਨ ਖਾਨ ਇਨ੍ਹੀ ਦਿਨੀਂ ਫਿਲਮ ‘ਰੇਸ-3′ ਕਾਰਨ ਚਰਚਾ ਵਿੱਚ ਹਨ। ਫਿਲਮ ਈਦ ਦੇ ਮੌਕੇ ਤੇ ਰਿਲੀਜ਼ ਕੀਤੀ ਜਾਵੇਗੀ। ਜਿਸ ਲਈ ਪੂਰੀ ਟੀਮ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੀ ਹੈ। ਹੁਣ ਇਸ ਤੋਂ ਬਾਅਦ ਸਲਮਾਨ ਖਾਨ ਫਿਲਮ ‘ਭਾਰਤ’ ਅਤੇ ‘ਦਬੰਗ 3’ਵਿੱਚ ਵਿਅਸਤ ਹੋਣ ਵਾਲੇ ਹਨ। ਸਲਮਾਨ ਦੀ ਦਬੰਗ ਸੀਰੀਜ਼ ਪਹਿਲਾਂ ਹੀ ਕਾਫੀ ਹਿੱਟ ਰਹਿ ਚੁੱਕੀ ਹੈ। ਅਜਿਹੇ ਵਿੱਚ ‘ਦਬੰਗ 3’ਤੋਂ ਦਰਸ਼ਕਾਂ ਨੂੰ ਕਾਫੀ ਉਮੀਦ ਹੈ। ਸੂਤਰਾਂ ਮੁਤਾਬਿਕ ਇਸ ਫਿਲਮ ਵਿੱਚ ਸਲਮਾਨ ਰਿਅਲ ਲਾਇਫ ਦੇ ਇੱਕ ਸ਼ਖਸ ਦਾ ਕਿਰਦਾਰ ਨਿਭਾਉਣਗੇ।
ਇਸ ਤੋਂ ਪਹਿਲਾਂ ਉਹ ਕਾਨਪੁਰ ਸ਼ਹਿਰ ਦੇ ਚੁਲਬੁਲ ਪਾਂਡੇ ਦੇ ਕਿਰਦਾਰ ਵਿੱਚ ਨਜ਼ਰ ਆ ਚੁੱਕੇ ਹਨ। ਹੁਣ ਉਹ ਰਿਅਲ ਪੁਲਿਸ ਵਾਲੇ ਦੀ ਜ਼ਿੰਦਗੀ ਤੋਂ ਪ੍ਰੇਰਿਤ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਪੁਲਿਸ ਵਾਲਾ ਕੋਣ ਹੋਵੇਗਾ ਇਸ ਗੱਲ ਦਾ ਖੁਲਾਸਾ ਤਾਂ ਫਿਲਮ ਦੇ ਆਉਣ ਤੇ ਹੀ ਸਾਹਮਣੇ ਆਵੇਗਾ ਪਰ ਇਹ ਕਹਿ ਸਕਦੇ ਹਾਂ ਕਿ ਇਸ ਪੁਲਿਸ ਵਾਲੇ ਦੀ ਬਹਾਦੁਰੀ ਦੇ ਚਰਚੇ ਅਕਸਰ ਹੀ ਅਖ਼ਬਾਰਾਂ ਵਿੱਚ ਹੁੰਦੇ ਰਹਿੰਦੇ ਹਨ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਇਸ ਪੁਲਿਸਵਾਲੇ ਨੇ ਕਿੰਨੇ ਹੀ ਮੰਤਰੀਆਂ ਨੂੂੰ ਸਿੱਧਾ ਕੀਤਾ ਹੈ। ਦੱਸ ਦੇਈਏ ਕਿ ਫਿਲਮ ਦੇ ਕੋ ਰਾਇਟਰ ਨੇ ਸਲਮਾਨ ਖਾਨ ਨਾਲ ਮਿਲ ਕੇ ਪੁਲਿਸ ਵਾਲੇ ਬਾਰੇ ਚਰਚਾ ਕੀਤੀ।
ਜਿਸ ਤੋਂ ਬਾਅਦ ਸਲਮਾਨ ਨੇ ਕਹਾਣੀ ਸੁਣਦੇ ਹੀ ਫਿਲਮ ਲਈ ਹਾਂ ਕਰ ਦਿੱਤੀ।ਇਸ ਰਾਹੀਂ ਸਲਮਾਨ ਇੱਕ ਵਾਰ ਫਿਰ ਤੋਂ ਦਬੰਗ ਖਾਨ ਦੇ ਰੂਪ ਵਿੱਚ ਨਜ਼ਰ ਆਉਣਗੇ। ਸਲਮਾਨ ਨੇ ਕਿਹਾ ਕਿ ਉਹ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਾਲ ਇੱਕ ਫਿਲਮ ਵਿੱਚ ਕੰਮ ਕਰਨ ਵਾਲੇ ਹਨ। ਜਿਨ੍ਹਾਂ ਦੇ ਨਾਲ ਉਹ ਪਹਿਲਾਂ ਵੀ ਫਿਲਮ ਖਾਮੋਸ਼ੀ,ਹਮ ਦਿਲ ਦੇ ਚੁੱਕੇ ਸਨਮ, ਅਤੇ ਸਾਵਰੀਆ ਵਿੱਚ ਕੰਮ ਕਰ ਚੁੱਕੇ ਹਨ। ਇਸਦੇ ਇਲਾਵਾ ਉਹ ਭਾਰਤ, ਅਤੇ ਸ਼ੇਰ ਖਾਨ ਵਿੱਚ ਕੰਮ ਕਰ ਰਹੇ ਹਨ। ਉੱਥੇ ਹੀ ਕਿਕ 2 ਦੀ ਸਕ੍ਰਿਪਟ ਹਲੇ ਤਿਆਰ ਨਹੀਂ ਹੋਈ ਹੈ। ਇਨ੍ਹਾਂ ਫਿਲਮਾਂ ਦੇ ਇਲਾਵਾ ਉਹ ਰੈਮੋ ਦੇ ਨਾਲ ਇੱਕ ਡਾਂਸ ਫਿਲਮ ਦਾ ਵੀ ਹਿੱਸਾ ਬਨਣਗੇ।
ਸਲਮਾਨ ਨੇ ਇੱਕ ਇੰਟਰਵਿਯੂ ਵਿੱਚ ਦੱਸਿਆ, ਮੈਂ ਸਿਰਫ ਅਜਿਹੀ ਫਿਲਮਾਂ ਵਿੱਚ ਕੰਮ ਕਰਣਾ ਚਾਹੁੰਦਾ ਹਾਂ ਜਿਸ ਵਿੱਚ ਕੰਮ ਕਰਕੇ ਮੈਨੂੰ ਤਸੱਲੀ ਮਿਲੇ। ਜਦੋਂ ਤੱਕ ਕਿਸੇ ਫਿਲਮ ਦੀ ਸਕ੍ਰਿਪਟ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਉਸਦੇ ਲਈ ਹਾਂ ਨਹੀਂ ਕਰਦਾ। ਇਸ ਤੋਂ ਇਲਾਵਾ ਦੱਸ ਦੇਈਏ ਕਿ ਰੈਮੋ ਡਿਸੁਜ਼ਾ ਦੀ ਨਿਰਦੇਸ਼ਿਤ ਫਿਲਮ ‘ਰੇਸ-3’ ਈਦ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਲਮਾਨ ਖਾਨ ਫਿਲਹਾਲ ਇਸਦੀ ਪ੍ਰਮੋਸ਼ਨ ਵਿੱਚ ਵਿਅਸਤ ਹਨ। ਇਸ ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਬੌਬੀ ਦਿਓਲ, ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ, ਫਰੈੱਡੀ ਵੀ ਨਜ਼ਰ ਆਉਣਗੇ।

Leave a Reply

Your email address will not be published.