ਮੁੱਖ ਖਬਰਾਂ
Home / ਮਨੋਰੰਜਨ / ਆਮਿਰ ਖਾਨ ਨੇ ਬੰਨ੍ਹੇ ਏਕਤਾ ਕਪੂਰ ਦੀ ਪ੍ਰਸ਼ੰਸਾ ਦੇ ਪੁੱਲ, ਪਹੁੰਚਾਇਆ ਸੱਤਵੇਂ ਅਸਮਾਨ ‘ਤੇ

ਆਮਿਰ ਖਾਨ ਨੇ ਬੰਨ੍ਹੇ ਏਕਤਾ ਕਪੂਰ ਦੀ ਪ੍ਰਸ਼ੰਸਾ ਦੇ ਪੁੱਲ, ਪਹੁੰਚਾਇਆ ਸੱਤਵੇਂ ਅਸਮਾਨ ‘ਤੇ

Spread the love

ਅੱਜਕਲ ਏਕਤਾ ਕਪੂਰ ਆਪਣੀ ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ ‘ਵੀਰੇ ਦੀ ਵੈਡਿੰਗ’ ਦੇ ਬਾਕਸ ਆਫਿਸ ‘ਤੇ ਖੱਟ ਰਹੀ ਸਫਲਤਾ ਨੂੰ ਲੈ ਕੇ ਕਾਫੁਸੁਰਖੀਆਂ ‘ਚ ਚੱਲ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਏਕਤਾ ਕਪੂਰ ਨੇ ਬਤੌਰ ਫਿਲਮਕਾਰ ਛੋਟੇ ਪਰਦੇ ਅਤੇ ਵੱਡੇ ਪਰਦੇ ਦੋਹਾਂ ਥਾਵਾਂ ‘ਤੇ ਸਫਲਤਾ ਹਾਸਿਲ ਕੀਤੀ ਹੈ। ਬੀ-ਟਾਉਨ ‘ਚ ਅਕਸਰ ਉਨ੍ਹਾਂ ਦੇ ਕੰਮ ਦੀਆਂ ਤਾਰੀਫਾਂ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਨੇ ਏਕਤਾ ਕਪੂਰ ਦੇ ਬਾਰੇ ‘ਚ ਕੁਝ ਅਜਿਹਾ ਬੋਲ ਦਿੱਤਾ ਹੈ ਕਿ ਉਹ ਸੱਤਵੇਂ ਅਸਮਾਨ ‘ਤੇ ਚੜ੍ਹ ਗਈ ਹੈ।
ਅਸਲ ‘ਚ ਆਮਿਰ ਖਾਨ ਨੇ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਦਿ ਟੈੱਸਟ ਕੇਸ’ ਨੂੰ ਵੇਖ ਕੇ ਏਕਤਾ ਕਪੂਰ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ। ਆਮਿਰ ਨੇ ਟਵੀਟ ਕਰ ਕੇ ਫਿਲਮ ਨਿਰਮਾਤਾ ਏਕਤਾ ਕਪੂਰ ਦੀ ਵੈੱਬ ਲੇਡੀ ‘ਦਿ ਟੈੱਸਟ ਕੇਸ’ ਦੀ ਪ੍ਰਸ਼ੰਸਾ ਕੀਤੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਉਂਝ ਆਮਿਰ ਬਹੁਤ ਹੀ ਘੱਟ ਫਿਲਮਾਂ ਵੇਖਦੇ ਹਨ ਪਰ ਜੋ ਵੀ ਵੇਖਦੇ ਹਨ ਉਸ ਦਾ ਵਿਸ਼ਲੇਸ਼ਣ ਕਰਕੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਇਸ ਬਾਰੇ ‘ਚ ਦੱਸਦੇ ਜ਼ਰੂਰ ਹਨ। ਸ਼ਾਇਦ ਆਮਿਰ ਨੂੰ ਏਕਤਾ ਕਪੂਰ ਦੀ ਇਹ ਵੈੱਬ ਸੀਰੀਜ਼ ਇੰਨੀ ਪਸੰਦ ਆਈ ਕਿ ਉਹ ਇਸ ਦੀ ਪ੍ਰਸ਼ੰਸਾ ਕਰੇ ਬਿਨਾਂ ਰਹਿ ਨਹੀਂ ਸਕੇ।
ਆਮਿਰ ਨੇ ਕਿਹਾ, ”ਕੁਝ ਸਮਾਂ ਪਹਿਲਾਂ ਵੈੱਬ ਸੀਰੀਜ਼ ‘ਦਿ ਟੈੱਸਟ ਕੇਸ’ ਵੇਖ ਕੇ ਖਤਮ ਕੀਤਾ। ਸੱਚੀ ‘ਚ ਬਹੁਤ ਮਜ਼ਾ ਆਇਆ। ਨਿਰਦੇਸ਼ਕ ਵਿਨੈ ਵੈਕੁਲ ਦਾ ਕੰਮ ਬੇਹੱਦ ਪਸੰਦ ਆਇਆ। ਨਿਮਰਤ ਅਤੇ ਪੂਰੀ ਕਾਸਟ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਸ਼ਾਨਦਾਰ ਅਨੁਭਵ ਲਈ ਧੰਨਵਾਦ।” ਆਮਿਰ ਦੇ ਇਸ ਪ੍ਰਸ਼ੰਸਾ ਦਾ ਧੰਨਵਾਦ ਕਰਦੇ ਹੋਏ ਏਕਤਾ ਕਪੂਰ ਨੇ ਵੀ ਆਪਣੇ ਟਵਿੱਟਰ ‘ਤੇ ਲਿਖਿਆ, ”ਹੁਣ ਤਾਂ ਮੈਂ ਸੱਚੀ ਸੱਤਵੇਂ ਅਸਮਾਨ ‘ਚ ਉੱਡ ਰਹੀ ਹਾਂ।” ਦੱਸ ਦੇਈਏ ਕਿ ਏਕਤਾ ਕਪੂਰ ਵੈੱਬ ਸੀਰੀਜ਼ ‘ਦਿ ਟੈੱਸਟ ਕੇਸ’ ਸਾਲ 2017 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਲਗਭਗ 10 ਐਪੀਸੋਡ ਸਨ।

Leave a Reply

Your email address will not be published.