ਮੁੱਖ ਖਬਰਾਂ
Home / ਭਾਰਤ / ਅਸਾਮ ਵਿੱਚ ਹੱਤਿਆਵਾਂ ਸਬੰਧੀ 16 ਗ੍ਰਿਫ਼ਤਾਰ
Guwahati: Assam Director General of Police Kuladhar Saikia and Chief Secretary TY Das address a press conference regarding the Karbi Anglong incident, at Assam Police Headquarters, Ulubari in Guwahati on Sunday, June 10, 2018. (PTI Photo) (PTI6_10_2018_000156B)

ਅਸਾਮ ਵਿੱਚ ਹੱਤਿਆਵਾਂ ਸਬੰਧੀ 16 ਗ੍ਰਿਫ਼ਤਾਰ

Spread the love

ਗੁਹਾਟੀ-ਅਸਾਮ ਦੇ ਕਾਰਬੀ ਅੰਗਲੌਂਗ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ 16 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਇਕ ਸੀਨੀਅਰ ਪੁਲੀਸ ਅਧਿਕਾਰੀ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ। ਡੀਜੀਪੀ ਕੁਲਾਧਰ ਸੈਕੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਉਹ ਵੀ ਸ਼ਾਮਲ ਹੈ ਜਿਸਨੇ ਸ਼ੋਸ਼ਲ ਮੀਡੀਆ ’ਤੇ ਅਫਵਾਹ ਫੈਲਾਈ ਸੀ ਕਿ ਬੱਚਾ ਚੁੱਕਣ ਵਾਲੇ ਅਸਾਮ ਵਿੱਚ ਦਾਖ਼ਲ ਹੋ ਚੁੱਕੇ ਹਨ। ਵਧੀਕ ਡੀਜੀਪੀ ਮੁਕੇਸ਼ ਅੱਗਰਵਾਲ ਜਾਂਚ ’ਤੇ ਨਜ਼ਰ ਰੱਖ ਰਹੇ ਹਨ। ਏਡੀਜੀਪੀ ਹਰਮੀਤ ਸਿੰਘ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਅਜਿਹੀ ਕੋਈ ਪੋਸਟ ਆਉਣ ’ਤੇ ਤੁਰਤ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ ਹੈ। ਪੁਲੀਸ ਨੇ ਕੁਝ ਟੈਨੀਫੋਨ ਨੰਬਰ ਜਾਰੀ ਕੀਤੇ ਹਨ ਜਿਸ ’ਤੇ ਲੋਕ ਪੁਲੀਸ ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੋ ਜਣਿਆਂ ਨੂੰ ਕੁੱਟ ਕੁੱਟ ਕੇ ਮਾਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੋਈ ਕਥਿਤ ਅਣਗਹਿਲੀ ਕੀਤੇ ਜਾਣ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।

Leave a Reply

Your email address will not be published.