ਮੁੱਖ ਖਬਰਾਂ
Home / ਪੰਜਾਬ / ਬੜੂ ਸਾਹਿਬ ਟਰੱਸਟ ਵਲੋਂ ਲਗਾਏ 200 ਕੇ.ਵੀ. ਸੋਲਰ ਪਲਾਂਟ ਸ਼ਲਾਘਾਯੋਗ ਕਦਮ : ਭਾਈ ਲੌਾਗੋਵਾਲ

ਬੜੂ ਸਾਹਿਬ ਟਰੱਸਟ ਵਲੋਂ ਲਗਾਏ 200 ਕੇ.ਵੀ. ਸੋਲਰ ਪਲਾਂਟ ਸ਼ਲਾਘਾਯੋਗ ਕਦਮ : ਭਾਈ ਲੌਾਗੋਵਾਲ

Spread the love

ਜਖਵਾਲੀ-ਬਾਬਾ ਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਕਲਗ਼ੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 200 ਕੇ.ਵੀ. ਪਾਵਰ ਪਲਾਂਟ ਦੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਕੁਦਰਤੀ ਸਰੋਤਾਂ ਨੂੰ ਸਾਂਭਣਾ ਚਾਹੀਦਾ ਹੈ ਕਿਉਂਕਿ ਕੁਦਰਤ ਨੂੰ ਸਾਂਭਣ ਨਾਲ ਮਨੁੱਖਤਾ ਤੇ ਵਾਤਾਵਰਨ ਦੀ ਸ਼ੁੱਧਤਾ ਹੁੰਦੀ ਹੈ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸੈਕਟਰੀ ਡਾ. ਦਵਿੰਦਰ ਸਿੰਘ ਤੇ ਮੁੱਖ ਸੇਵਾਦਾਰ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ 2011 ‘ਚ ਬੜੂ ਸਾਹਿਬ ‘ਚ ਲਗਾਇਆ ਸੋਲਰ ਪਲਾਂਟ, ਜਿਸ ਨੂੰ ਥੋੜੇ੍ਹ ਸਮੇਂ ਬਾਅਦ ਗਰਿੱਡ ਨਾਲ ਜੋੜ ਦਿੱਤਾ ਗਿਆ ਸੀ, ਸੌਰ ਕਿਰਨਾਂ ਦੁਆਰਾ ਬਿਜਲੀ ਤਿਆਰ ਕਰਦਾ ਹੈ | ਇਸ ਦਾ ਇਕ ਹਿੱਸਾ 160 ਕੇ.ਵੀ. ਜ਼ਮੀਨ ਤੇ 40 ਕਿੱਲੋ ਵਾਟ ਗਰਲਜ਼ ਹੋਸਟਲ ਦੀ ਛੱਤ ਉਪਰ ਸਟੇਟ ਨੋਡਲ ਏਜੰਸੀ ਹਿਮਊਰਜਾ ਤੇ ਮਨਿਸਟਰੀ ਆਫ਼ ਨਿਊ ਤੇ ਰਿਨਿਊਏਬਲ ਐਨਰਜੀ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਨਾਲ ਬੜੂ ਸਾਹਿਬ ‘ਚ ਇਕ ਮਹੀਨੇ ‘ਚ 1.50 ਲੱਖ ਤੇ ਸਾਲ ‘ਚ 18 ਲੱਖ ਰੁਪਏ ਦੀ ਪ੍ਰਦੂਸ਼ਣ ਮੁਕਤ ਬਿਜਲੀ ਦੀ ਬਚਤ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੋਲਰ ਕੁਕਿੰਗ ਸਿਸਟਮ, ਜੋ ਕਿ ਕੰਸਨਟਰੇਸਨ ਸੋਲਰ ਬੈਂਕ ਟੈਕਨਾਲੋਜੀ ਬੇਸ ਹੈ, ਦੀਆਂ 28 ਡਿਸ਼ਾਂ 32 ਇੰਚ ਦੀਆਂ ਲਗਾਈਆਂ ਗਈਆਂ ਹਨ, ਜੋ ਕਿ ਬੜੂ ਸਾਹਿਬ ਦੇ 6000 ਵਿਅਕਤੀਆਂ ਦਾ ਖਾਣਾ ਤਿਆਰ ਕਰਨ ਦੀ ਸਮਰੱਥਾ ਰੱਖਦੀਆਂ ਹਨ | ਇਸ ਨਾਲ ਭੋਜਨ ਵਿਚਲੇ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਮਿਲਦੇ ਹਨ ਤੇ ਭੋਜਨ ਅਤਿ ਸੁਆਦ ਬਣਦਾ ਹੈ | ਉਨ੍ਹਾਂ ਦੱਸਿਆ ਕਿ ਅਸੀਂ ਹਰ ਰੋਜ਼ 65 ਐਲ.ਪੀ.ਜੀ. ਗੈਸ ਸਿਲੰਡਰਾਂ ਨਾਲ ਖਾਣਾ ਤਿਆਰ ਕਰਦੇ ਸੀ, ਪਰ ਹੁਣ ਸੋਲਰ ਸਿਸਟਮ ਰਾਹੀਂ ਵੱਡੀ ਬਚਤ ਹੋ ਰਹੀ ਹੈ | ਇਸ ਬਚਤ ਦੇ ਨਾਲ-ਨਾਲ ਕੁਦਰਤੀ ਸਰੋਤਾਂ ਨੂੰ ਵੀ ਬਚਾਇਆ ਜਾਂਦਾ ਹੈ ਤੇ ਪ੍ਰਦੂਸ਼ਣ ਮੁਕਤ ਲੰਗਰ ਤਿਆਰ ਕੀਤਾ ਜਾਂਦਾ ਹੈ |

Leave a Reply

Your email address will not be published.