ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਗਰੀਨਜ਼ ਪਾਰਟੀ ਨੇ ਗੁਰਸਿੱਖ ਨੌਜਵਾਨ ਨੂੰ ਉਮੀਦਵਾਰ ਐਲਾਨਿਆ

ਗਰੀਨਜ਼ ਪਾਰਟੀ ਨੇ ਗੁਰਸਿੱਖ ਨੌਜਵਾਨ ਨੂੰ ਉਮੀਦਵਾਰ ਐਲਾਨਿਆ

Spread the love

ਮੈਲਬਰਨ-ਆਸਟਰੇਲੀਆ ਦੀ ਤੀਜੀ ਵੱਡੀ ਸਿਆਸੀ ਪਾਰਟੀ ਗਰੀਨਜ਼ ਨੇ ਨਵੰਬਰ ਵਿੱਚ ਹੋਣ ਵਾਲੀਆਂ ਵਿਕਟੋਰੀਆ ਸੂਬੇ ਦੀਆਂ ਚੋਣਾਂ ਲਈ ਗੁਰਸਿੱਖ ਨੌਜਵਾਨ ਹਰਕੀਰਤ ਸਿੰਘ ਨੂੰ ਪੱਛਮੀ ਹਲਕੇ ਮੈਲਟਨ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਨਾਲ ਸਬੰਧਤ ਹਰਕੀਰਤ ਸਿੰਘ ਪੜ੍ਹਾਈ ਲਈ 2006 ਵਿੱਚ ਆਸਟਰੇਲੀਆ ਆਏ ਸਨ, ਜਿਸ ਮਗਰੋਂ ਸਮਾਜਿਕ-ਭਾਈਚਾਰਕ ਕਾਰਜਾਂ ਵਿੱਚ ਲਗਾਤਾਰ ਸਰਗਰਮ ਹਨ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ਦੀਆਂ ਮੁਢਲੀਆਂ ਲੋੜਾਂ ਜਿਵੇਂ ਸਿਹਤ ਸਹੂਲਤਾਂ ਤੇ ਜਨਤਕ ਆਵਾਜਾਈ ਸਾਧਨਾਂ ਵਿੱਚ ਵਾਧੇ ਦੀ ਮੰਗ ਸਮੇਤ ਬਹੁ-ਸੱਭਿਆਚਾਰਕ ਭਾਈਚਾਰੇ ਦੀਆਂ ਲੋੜਾਂ ਵਰਗੇ ਮੁੱਦੇ ਉਨ੍ਹਾਂ ਦੇ ਏਜੰਡੇ ’ਤੇ ਹੋਣਗੇ। ਗ਼ੌਰਤਲਬ ਹੈ ਕਿ ਇਹ ਹਲਕਾ 1992 ਤੋਂ ਚੋਣ ਨਕਸ਼ੇ ਉੱਤੇ ਆਇਆ ਹੈ ਤੇ ਪਿਛਲੇ 26 ਸਾਲਾਂ ਤੋਂ ਇਹ ਸੀਟ ਲੇਬਰ ਪਾਰਟੀ ਦੀ ਝੋਲੀ ਪੈਂਦੀ ਆਈ ਹੈ। ਕਰੀਬ 41000 ਵੋਟਰਾਂ ਵਾਲੇ ਮੈਲਟਨ ਹਲਕੇ ਵਿੱਚ ਪਿਛਲੇ ਦਹਾਕੇ ਦੌਰਾਨ ਪਰਵਾਸੀਆਂ ਦੀ ਗਿਣਤੀ ਕਾਫ਼ੀ ਵਧੀ ਹੈ, ਖ਼ਾਸ ਕਰਕੇ ਪੰਜਾਬੀ ਮੂਲ ਦੇ ਪਰਿਵਾਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਉਧਰ, ਇਸ ਹਲਕੇ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ’ਤੇ ਸਰਕਾਰੀ ਖ਼ਜ਼ਾਨੇ ’ਚੋਂ ਇੱਕ ਲੱਖ ਡਾਲਰ ਦੇ ਕਰੀਬ ਪੈਸੇ ਦੀ ਦੁਰਵਰਤੋਂ ਕਰਨ ਅਤੇ ਹਲਕੇ ਤੋਂ ਬਾਹਰ ਜਾ ਕੇ ਰਹਿਣ ਦਾ ਮਾਮਲਾ ਭਖ਼ਣ ਦੀ ਸੰਭਾਵਨਾ ਹੈ। ਇਸ ਕਾਰਨ ਲੇਬਰ ਪਾਰਟੀ ਵੱਲੋਂ ਵੀ ਨਵਾਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨਾ ਤੈਅ ਹੈ।

Leave a Reply

Your email address will not be published.