ਮੁੱਖ ਖਬਰਾਂ
Home / ਭਾਰਤ / ਸਰਹੱਦ ’ਤੇ ਗੋਲੀਬਾਰੀ; ਇਕ ਜਵਾਨ ਸ਼ਹੀਦ
BSF personnel carry the coffin of Davender Singh Baghel during the wreath-laying ceremony at BSF HQ Campus Paloura in Jammu on Tuesday. Baghel was killed in ceasefire violation by Pakistani army along the International Border (IB) in Samba district of Jammu and Kashmir. Tribune Photo:Inderjeet Singh

ਸਰਹੱਦ ’ਤੇ ਗੋਲੀਬਾਰੀ; ਇਕ ਜਵਾਨ ਸ਼ਹੀਦ

Spread the love

ਜੰਮੂ-ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਕੀਤੀ ਗਈ ਗੋਲੀਬਾਰੀ ਵਿੱਚ ਬੀਐਸਐਫ ਦਾ ਇਕ 28 ਸਾਲਾ ਜਵਾਨ ਸ਼ਹੀਦ ਹੋ ਗਿਆ। ਇਹ ਜਾਣਕਾਰੀ ਬੀਐਸਐਫ਼ ਦੇ ਮੁਖੀ ਕੇ.ਕੇ. ਸ਼ਰਮਾ ਨੇ ਇਥੇ ਦਿੱਤੀ। ਸ੍ਰੀ ਸ਼ਰਮਾ ਨੇ ਇਥੇ ਬੀਐਸਐਫ਼ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੰਗੂਚੱਕ ਸਰਹੱਦ ’ਤੇ ਪਾਕਿਸਤਾਨ ਵੱਲੋਂ ਕੀਤੀ ਗਈ ਘੁਸਪੈਠ ਦੀ ਕੋਸ਼ਿਸ਼ ਭਾਰਤੀ ਜਵਾਨਾਂ ਨੇ ਨਾਕਾਮ ਬਣਾ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਅਤਿਵਾਦੀਆਂ ਦੇ ਘੁਸਪੈਠ ਕੀਤੇ ਜਾਣ ਦੇ ਸ਼ੱਕ ਵਜੋਂ ਇਸ ਇਲਾਕੇ ਵਿੱਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਗੋਲੀਬੰਦੀ ਦੀ ਉਲੰਘਣਾ ਦੀ ਇਸ ਘਟਨਾ ਨੂੰ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 19 ਮਈ ਦੇ ਜੰਮੂ ਕਸ਼ਮੀਰ ਦੌਰੇ ਤੋਂ ਚਾਰ ਦਿਨ ਪਹਿਲਾਂ ਅੰਜਾਮ ਦਿੱਤਾ ਗਿਆ ਹੈ। ਜੰਮੂ ਵਿੱਚ ਚੌਕਸੀ ਦੇ ਹੁਕਮ ਦਿੱਤੇ ਗਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਐਤਵਾਰ ਨੂੰ ਸਰਹੱਦ ’ਤੇ ਦੋ ਥਾਈਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਫੌਜ ਵੱਲੋਂ ਹੈਲੀਕਾਪਟਰਾਂ ਜ਼ਰੀਏ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।
ਪੁਲੀਸ ਕਰਮੀ ਹਲਾਕ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹੜਾ ਕਸਬੇ ਵਿੱਚ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਇਕ ਪੁਲੀਸ ਕਰਮੀ ਬਿਲਾਲ ਅਹਿਮਦ ਦੀ ਮੌਤ ਹੋ ਗਈ। ਅਤਿਵਾਦੀਆਂ ਵੱਲੋਂ ਪੁਲੀਸ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਘਟਨਾ ਵਿੱਚ ਇਕ ਪੁਲੀਸ ਕਰਮੀ ਜ਼ਖ਼ਮੀ ਵੀ ਹੋਇਆ ਹੈ।

Leave a Reply

Your email address will not be published.