ਮੁੱਖ ਖਬਰਾਂ
Home / ਮੁੱਖ ਖਬਰਾਂ / ਵਾਰਾਨਸੀ ਵਿੱਚ ਫਲਾਈਓਵਰ ਡਿੱਗਿਆ, 18 ਮੌਤਾਂ
EDS NOTE GRAPHIC CONTENT:: Varanasi: A crushed car after a portion of an under-construction flyover collapsed, leaving at least 12 dead, in Varanasi on Tuesday. (PTI Photo) (PTI5_15_2018_000161B)

ਵਾਰਾਨਸੀ ਵਿੱਚ ਫਲਾਈਓਵਰ ਡਿੱਗਿਆ, 18 ਮੌਤਾਂ

Spread the love

ਵਾਰਾਨਸੀ/ਲਖਨਊ-ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈਓਵਰ ਡਿਗਣ ਨਾਲ 18 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਮੌਤਾਂ ਦੇ ਵਧਣ ਦਾ ਖ਼ਦਸ਼ਾ ਹੈ। ਇੱਥੇ ਰੇਲਵੇ ਸਟੇਸ਼ਨ ਨੇੜੇ ਅਚਾਨਕ ਉਸਾਰੀ ਅਧੀਨ ਫਲਾਈਓਵਰ ਡਿਗ ਗਿਆ ਅਤੇ ਕਾਫੀ ਲੋਕ ਇਸ ਦੇ ਥੱਲੇ ਆ ਗਏ ਹਨ। ਕਈ ਵਾਹਨ ਵੀ ਮਲਬੇ ਥੱਲੇ ਆ ਕੇ ਤਬਾਹ ਹੋ ਗਏ ਹਨ। ਕੌਮੀ ਆਪਦਾ ਰਾਹਤ ਬਲ ਦੇ ਅਧਿਕਾਰੀਆਂ ਨੇ 16 ਲਾਸ਼ਾਂ ਲੱਭ ਲੈਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਘਟਨਾ ਬਾਅਦ ਦੁਪਹਿਰ ਵਾਪਰੀ ਹੈ ਅਤੇ ਰਾਹਤ ਟੀਮਾਂ ਘਟਨਾ ਸਥਾਨ ਉੱਤੇ ਪੁੱਜ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਘਟਨਾ ਸਥਾਨ ਉੱਤੇ ਪੁੱਜ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣਾ ਵਿਭਾਗ ਦੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਅੰਜਾਮ ਦੇਣ ਲਈ ਢੁਕਵੇਂ ਯਤਨ ਆਰੰਭਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ।

Leave a Reply

Your email address will not be published.