ਮੁੱਖ ਖਬਰਾਂ
Home / ਮੁੱਖ ਖਬਰਾਂ / ਪੀਐੱਨਬੀ ਨੇ ਨੀਰਵ ਮੋਦੀ ਵੱਲ ਕੱਢੀ 14, 357 ਕਰੋੜ ਦੀ ਦੇਣਦਾਰੀ

ਪੀਐੱਨਬੀ ਨੇ ਨੀਰਵ ਮੋਦੀ ਵੱਲ ਕੱਢੀ 14, 357 ਕਰੋੜ ਦੀ ਦੇਣਦਾਰੀ

Spread the love

ਮੁੰਬਈ-ਪੰਜਾਬ ਨੈਸ਼ਨਲ ਬੈਂਕ ਪੀਐਨਬੀ (ਪੀਐਨਬੀ) ਨੇ ਜਾਣਕਾਰੀ ਦਿੱਤੀ ਹੈ ਕਿ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੇ ਸਹਿਯੋਗੀਆਂ ਵੱਲੋਂ ਬੈਂਕ ਨਾਲ ਕੀਤੀ ਧੋਖਾਧੜੀ ਦੀ ਰਾਸ਼ੀ 14, 356.84 ਕਰੋੜ ਰੁਪਏ ਬਣਦੀ ਹੈ।
ਨੀਰਵ ਮੋਦੀ ਵੱਲੋਂ ਬੈਂਕ ਨਾਲ ਕੀਤੀ ਧੋਖਾਧੜੀ ਦਾ ਮੁੰਬਈ ਦੀ ਬਰਾਡੇ ਹਾਊਸ ਸ਼ਾਖਾ ਨੂੰ ਉਦੋਂ ਪਤਾ ਲੱਗਿਆ ਜਦੋਂ ਹੀਰਿਆਂ ਤੇ ਗਹਿਣਿਆਂ ਦੇ ਵਪਾਰੀਆਂ ਨਾਲ ਸਬੰਧਤ ਖ਼ਾਤਿਆਂ ਦੀ ਜਾਂਚ ਕੀਤੀ ਗਹੀ। ਮੁੱਢਲੀ ਪੜਤਾਲ ਵਿੱਚ ਇਸ ਘੁਟਾਲੇ ਵਿੱਚ ਬੈਂਕ ਦੇ ਕੁੱਝ ਮੁਲਾਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਨੀਰਵ ਮੋਦੀ ਤੇ ਹੋਰਨਾਂ ਨੇ ਮਿਲ ਕੇ ਬੈਂਕ ਦੀਆਂ ਵਿਦੇਸ਼ਾਂ ਵਿਚਲੀਆਂ ਸ਼ਾਖਾਵਾਂ ਨੂੰ ‘ਸਵਿਫਟ ਮੈਸੇਜ’ ਪ੍ਰਬੰਧ ਦੇ ਰਾਹੀਂ ਕੁੱਝ ਲੈਟਰਜ਼ ਆਫ਼ ਅੰਡਰਟੇਕਿੰਗ (ਐਲਓਯੂਜ਼) ਅਤੇ (ਐਫਐਲਸੀਜ਼) ਫੌਰਨ ਲੈਟਰਜ਼ ਆਫ ਕਰੈਡਿਟ, ਵਿਸ਼ੇਸ਼ ਅਧਿਕਾਰਾਂ ਵਾਲੇ ਪੱਤਰ ਜਾਰੀ ਕਰਵਾ ਲਏ ਸਨ। ਕੱਲ੍ਹ ਸੀਬੀਆਈ ਨੇ ਇਸ ਮਾਮਲੇ ਵਿੱਚ ਆਪਣੀ ਪਹਿਲੀ ਚਾਰਜਸ਼ੀਟ ਜਮ੍ਹਾਂ ਕੀਤੀ ਹੈ, ਜਿਸ ਵਿੱਚ ਨੀਰਵ ਮੋਦੀ, ਉਸਦੇ ਭਰਾ ਨਿਸ਼ਾਨ ਮੋਦੀ ਅਤੇ ਨੀਰਵ ਮੋਦੀ ਦੀ ਕੰਪਨੀ ਦੇ ਇੱਕ ਅਧਿਕਾਰੀ ਸੁਭਾਸ਼ ਪਰਬ ਦੇ ਨਾਂਅ ਸ਼ਾਮਲ ਹਨ। 31 ਮਾਰਚ 2018 ਤੱਕ ਬੈਂਕ ਦੀਆਂ ਵਿਦੇਸ਼ੀ ਬਰਾਂਚਾਂ ਵਿੱਚੋਂ ਇਨ੍ਹਾਂ ਵਿਸ਼ੇਸ਼ ਪੱਤਰਾਂ ਦੇ ਰਾਹੀਂ 6,586. 11 ਕਰੋੜ ਰੁਪਏ ਦੀਆਂ ਅਦਾਇਗੀਆਂ ਪੀਐਨਬੀ ਦੁਆਰਾ ਕੀਤੀਆਂ ਗਈਆਂ ਹਨ। ਭਾਰਤੀ ਰਿਜ਼ਰਵ ਬੈਂਕ ਨੇ ਪੀਐਨਬੀ ਨੂੰ ਘੁਟਾਲੇ ਵਾਲੀ ਰਾਸ਼ੀ ਸਬੰਧੀ ਢੁੱਕਵੇਂ ਕਦਮ ਚੁੱਕਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਵੱਲੋਂ ਪੜਤਾਲ ਕਰਨ ਉਪਰੰਤ ਨੀਰਵ ਮੋਦੀ ਦੀਆਂ ਕੰਪਨੀਆਂ ਵੱਲ੍ਹ ਕੁੱਲ 14,356.84 ਕਰੋੜ ਰੁਪਏ ਦੀ ਦੇਣਦਾਰੀ ਨਿਕਲੀ ਹੈ।

Leave a Reply

Your email address will not be published.