ਮੁੱਖ ਖਬਰਾਂ
Home / ਮੁੱਖ ਖਬਰਾਂ / ਸੇਵਾ ਖੇਤਰ ਵਿੱਚ ਭਾਰੀ ਨਿਵੇਸ਼ ਆਕਰਸ਼ਿਤ ਕਰਨ ਦੀ ਸਮਰੱਥਾ : ਕੋਵਿੰਦ
Mumbai: President Ram Nath Kovind, Governor Vidyasagar Rao and Commerce Minister Suresh Prabhu during the inauguration of the Global Exhibition on Services 2018 in Mumbai on Tuesday. PTI Photo by Shirish Shete (PTI5_15_2018_000067B)

ਸੇਵਾ ਖੇਤਰ ਵਿੱਚ ਭਾਰੀ ਨਿਵੇਸ਼ ਆਕਰਸ਼ਿਤ ਕਰਨ ਦੀ ਸਮਰੱਥਾ : ਕੋਵਿੰਦ

Spread the love

ਮੁੰਬਈ-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਹਿਣਾ ਹੈ ਕਿ ਸੂਚਨਾ ਤਕਨਾਲੋਜੀ ਅਤੇ ਟੂਰਿਜ਼ਮ ਸਮੇਤ ਸਰਕਾਰ ਵੱਲੋਂ ਪਛਾਣੇ ਗਏ 12 ‘ਚੈਂਪੀਅਨ’ ਸੇਵਾ ਖੇਤਰਾਂ ਵਿੱਚ ਵਿਸ਼ਵ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ, ਭਾਰਤ ਦੀ ਆਰਥਿਕਤਾ ’ਚ ਵਾਧਾ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਕੇਂਦਰ ਸਰਕਾਰ ਨੇ ਇਸ ਸਾਲ ਫਰਵਰੀ ਵਿੱਚ 12 ‘ਚੈਂਪੀਅਨ ਸੇਵਾ ਖੇਤਰਾਂ’ ਨੂੰ ਉੱਚਾ ਚੁੱਕਣ ਲਈ 5000 ਕਰੋੜ ਰੁਪਏ ਦਾ ਫੰਡ ਰੱਖਿਆ ਹੈ। ਰਾਸ਼ਟਰਪਤੀ ਨੇ ਇਥੇ ਵਿਸ਼ਵ ਦੀਆਂ ਸੇਵਾਵਾਂ ’ਤੇ ਆਧਾਰਤ ਗਲੋਬਲ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਿਹਾ, ‘‘ਇਸ ਸੂਚੀ ਵਿੱਚ ਵਿਸ਼ਵ ਦੇ ਨਿਵੇਸ਼ਕਾਂ ਦਾ ਧਿਆਨ ਆਕਰਸ਼ਿਤ ਕਰਨ ਅਤੇ ਨਾਲ ਹੀ ਆਰਥਿਕਤਾ ਅਤੇ ਰੁਜ਼ਗਾਰ ’ਚ ਵਾਧਾ ਕਰਨ ਦੀ ਸੰਭਾਵਨਾ ਮੌਜੂਦ ਹੈ।’’ ਪ੍ਰਦਰਸ਼ਨੀ ਦਾ ਪ੍ਰਬੰਧ ਕਾਮਰਸ ਡਿਪਾਰਟਮੈਂਟ ਨੇ ਸੀਆਈਆਈ ਨਾਲ ਮਿਲ ਕੇ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਆਬਾਦੀ ਅਤੇ ਵੱਡੇ ਪ੍ਰਤਿਭਾ ਸਮੂਹ ਨਾਲ ਭਾਰਤ ਨੂੰ ਇਨ੍ਹਾਂ ਖੇਤਰਾਂ ਵਿੱਚ ਲਾਜ਼ਮੀ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ 2025 ਤਕ ਭਾਰਤ ਨੂੰ ਉਮੀਦ ਹੈ ਕਿ ਉਸ ਦਾ ਘਰੇਲੂ ਉਤਪਾਦ (ਜੀਡੀਪੀ) ਦਾ ਆਕਾਰ ਦੁੱਗਣਾ ਹੋ ਕੇ 5000 ਅਰਬ ਡਾਲਰ ਤਕ ਪਹੁੰਚ ਜਾਵੇਗਾ। ਇਸ ਵਿੱਚ ਸੇਵਾ ਖੇਤਰ ਦਾ ਯੋਗਦਾਨ 3000 ਅਰਬ ਡਾਲਰ ਤੱਕ ਹੋ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ ਇਸ ਗਿਣਤੀ ਵਿੱਚ ਸਰਕਾਰ ਨੂੰ ਉਮੀਦ ਹੈ ਕਿ ਇੰਟਰਨੈੱਟ ਅਰਥਵਿਵਸਥਾ ਜਿਸ ਵਿੱਚ ਈ-ਕਾਮਰਸ ਅਤੇ ਹੋਰ ਸੁਵਿਧਾਵਾਂ ਸ਼ਾਮਲ ਹਨ, ਵਧ ਕੇ 1000 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਸਟਾਰਟਅੱਪ ਇੰਡੀਆ ਅਤੇ ਮੁਦਰਾ ਯੋਜਨਾ ਜਿਹੇ ਹੋਰ ਪ੍ਰੋਗਰਾਮ ਦੇ ਚਲਦਿਆਂ ਦੇਸ਼ ਵਿੱਚ ਉਦਮਸ਼ੀਲਤਾ ਦੀ ਸੰਸਕ੍ਰਿਤੀ ਦੀ ਸ਼ੁਰੂਆਤ ਹੋਈ ਹੈ। ਵਿਸ਼ੇਸ਼ ਤੌਰ ’ਤੇ ਸੇਵਾ ਦੇ ਖੇਤਰ ਵਿੱਚ ਇਹ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਪਹਿਲੀ ਛਿਮਾਹੀ ਵਿੱਚ ਐਫਡੀਆਈ ਦਾ ਦੋ ਤਿਹਾਈ ਪ੍ਰਾਪਤ ਹੋਇਆ ਹੈ। ਉਨ੍ਹਾਂ ਇਸ ਮੌਕੇ ਭਾਰਤ ਸੇਵਾ ਦੇ ਪ੍ਰਤੀਕ ਚਿੰਨ੍ਹ ਅਤੇ 12 ਚੈਂਪੀਅਨ ਚੇਤਰਾਂ ਲਈ ਇਕ ਪੋਰਟਲ ਦੀ ਵੀ ਸ਼ੁਰੂਆਤ ਕੀਤੀ।

Leave a Reply

Your email address will not be published.