ਮੁੱਖ ਖਬਰਾਂ
Home / ਪੰਜਾਬ / ਅਸਲਾ ਡਿਪੂ ’ਚ ਜਾਂਚ ਦੌਰਾਨ ਧਮਾਕਾ; ਇਕ ਹਲਾਕ, 9 ਜ਼ਖਮੀ

ਅਸਲਾ ਡਿਪੂ ’ਚ ਜਾਂਚ ਦੌਰਾਨ ਧਮਾਕਾ; ਇਕ ਹਲਾਕ, 9 ਜ਼ਖਮੀ

Spread the love

ਮੁਕੇਰੀਆਂ-ਇੱਥੋਂ ਨੇੜਲੇ ਕਸਬਾ ਉੱਚੀ ਬੱਸੀ ਦੇ ਭਾਰਤੀ ਫੌਜ ਦੇ ਅਸਲਾ ਕੇਂਦਰ ਵਿੱਚ ਜਬਲਪੁਰ ਤੋਂ ਆਈ ਵਿਸ਼ੇਸ਼ ਜਾਂਚ ਟੀਮ ਦੀ ਪਤੜਾਲ ਦੌਰਾਨ ਕਰੀਬ 3.30 ਵਜੇ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 9 ਜਣੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ, ਕੈਪੀਟਲ ਹਸਪਤਾਲ ਜਲੰਧਰ ਤੇ ਪਠਾਨਕੋਟ ਦੇ ਮਿਲਟਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕਰਨ ਲਈ ਕੋਈ ਵੀ ਫੌਜੀ ਅਧਿਕਾਰੀ ਅੱਗੇ ਨਹੀਂ ਆਇਆ। ਧਮਾਕੇ ਵਿੱਚ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਪ੍ਰਬੰਧ ਅਧੀਨ ਚੱਲਦੀ ਆਰਡੀਨੈਂਸ ਫੈਕਟਰੀ ਖਮੌਰੀਆ (ਜਬਲਪੁਰ) ਤੋਂ ਕੰਪਨੀ ਅਧਿਕਾਰੀ ਐਸ. ਕੇ. ਸ਼ਰਮਾ ਤੇ ਪ੍ਰਸ਼ੋਤਮ ਲਾਲ ਦੀ ਅਗਵਾਈ ਵਿੱਚ 6 ਮੈਂਬਰੀ ਟੀਮ ਉੱਚੀ ਬੱਸੀ ਦੇ ਅਸਲਾ ਕੇਂਦਰ ਵਿੱਚ ਜਮ੍ਹਾਂ ਅਸਲੇ ਦੀ ਜਾਂਚ ਲਈ ਆਈ ਹੋਈ ਸੀ। ਇਸੇ ਦੌਰਾਨ ਜਦੋਂ ਟੀਮ ਵਲੋਂ ਨੁਕਸਾਨਿਆ ਤੇ ਬਿਹਤਰ ਅਸਲਾ ਵੱਖ ਵੱਖ ਕੀਤਾ ਜਾ ਰਿਹਾ ਸੀ ਤਾਂ ਕਰੀਬ 3.30 ਵਜੇ ਇੱਕ ਬੰਬਨੁਮਾ ਚੀਜ਼ ਤੋਂ ਅਚਾਨਕ ਧਮਾਕਾ ਹੋ ਗਿਆ। ਧਮਾਕਾ ਹੋਣ ਕਾਰਨ ਇੱਕ ਜੇ.ਸੀ.ਓ. ਸਮੇਤ ਕਰੀਬ 9 ਜਣੇ ਜ਼ਖ਼ਮੀ ਹੋ ਗਏ। ਜਦੋਂ ਕਿ ਜਾਂਚ ਟੀਮ ਦੇ ਚਾਰਜਮੈਨ ਅਜੈ ਕੁਮਾਰ ਪਾਂਡੇ ਦੀ ਮੌਤ ਹੋ ਗਈ। ਧਮਾਕਾ ਹੋਣ ’ਤੇ ਫੌਜ ਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਸਿਵਲ ਤੇ ਮਿਲਟਰੀ ਹਸਪਤਾਲਾਂ ਵਿੱਚ ਪਹੁੰਇਆ ਗਿਆ।
ਹਾਦਸੇ ਵਿੱਚ ਉੱਚੀ ਬਸੀ ਅਸਲਾ ਡਿਪੂ ਦੇ ਸਿਵਲ ਡਿਫੈਂਸ ਦੇ ਜੇਸੀਓ ਪਰਮਵੀਰ ਸਿੰਘ, ਨਾਇਕ ਐਸ. ਸ਼ੀ੍ਵਾਸਤਵਾ, ਕੁਲਦੀਪ ਸਿੰਘ, ਪਰਵਿੰਦਰ ਸਿੰਘ, ਮਲਖਾਨ ਪਰਜਾਪਤੀ, ਅਨੁਰਾਗ ਸਿੰਘ, ਕੁਲਦੀਪ ਸਿੰਘ ਅਤੇ ਬਲਜਿੰਦਰ ਸਿੰਘ ਆਦਿ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕੁਲਦੀਪ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Leave a Reply

Your email address will not be published.