ਮੁੱਖ ਖਬਰਾਂ
Home / ਪੰਜਾਬ / ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੇ ਲਾਈ ਡਿਟੈਕਟਰ ਟੈਸਟ ਦਾ ਕੀਤਾ ਸਵਾਗਤ

ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੇ ਲਾਈ ਡਿਟੈਕਟਰ ਟੈਸਟ ਦਾ ਕੀਤਾ ਸਵਾਗਤ

Spread the love

ਜਲੰਧਰ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਕਰਾਉਣ ਦੇ ਦਿੱਤੇ ਗਏ ਫੈਸਲੇ ਦਾ ਸਵਾਗਤ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਫੈਸਲੇ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਲੜੀ ਗਈ ਲੜਾਈ ਦੇ ਸਿਰ ਸਜਾਉਂਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਂਦਰ ਸਰਕਾਰ ‘ਤੇ ਦਬਾਅ ਪਾ ਕੇ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਦੂਰਦਰਸ਼ੀ ਸੋਚ ਨਾਲ ਬਣਵਾਈ ਗਈ ਐੱਸ. ਆਈ. ਟੀ. ਦੀ ਇਹ ਵੱਡੀ ਜਿੱਤ ਹੈ। ਦਿੱਲੀ ਕਮੇਟੀ ਨੇ ਕੌਮ ਨੂੰ ਇਨਸਾਫ਼ ਦਿਵਾਉਣ ਲਈ ਖੁਦ ਪਹਿਲਕਦਮੀ ਕਰਦੇ ਹੋਏ ਐੱਸ. ਆਈ. ਟੀ. ਨੂੰ ਲੱਗਭਗ 250 ਕੇਸ ਦਿੱਤੇ ਸਨ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਦੇ ਵਕੀਲਾਂ ਦੇ ਉਸਾਰੂ ਏਜੰਡੇ ਕਰਕੇ ਹੀ ਸਹੀ ਤਰੀਕੇ ਨਾਲ ਸੱਜਣ ਕੁਮਾਰ ਦੇ ਲਾਈ ਡਿਟੈਕਟਰ ਟੈਸਟ ਲਈ ਹਾਮੀ ਭਰਨ ਦਾ ਰਾਹ ਪੱਧਰਾ ਹੋਇਆ ਹੈ। ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਉਕਤ ਟੈਸਟ ‘ਚ ਸੱਜਣ ਕੁਮਾਰ ਕਈ ਖੁਲਾਸੇ ਕਰੇਗਾ, ਜੋ ਕਿ ਕੌਮ ਨੂੰ ਇਨਸਾਫ ਦਿਵਾਉਣ ‘ਚ ਸਹਾਈ ਹੋਣਗੇ।

Leave a Reply

Your email address will not be published.