ਮੁੱਖ ਖਬਰਾਂ
Home / ਪੰਜਾਬ / ਕੈਦੀ ਭਜਾਉਣ ‘ਚ ਅਧਿਕਾਰੀ ਮਦਦਗਾਰ ਹੋਏ ਤਾਂ ਹੋਣਗੇ ਨੌਕਰੀ ਤੋਂ ਬਾਹਰ

ਕੈਦੀ ਭਜਾਉਣ ‘ਚ ਅਧਿਕਾਰੀ ਮਦਦਗਾਰ ਹੋਏ ਤਾਂ ਹੋਣਗੇ ਨੌਕਰੀ ਤੋਂ ਬਾਹਰ

Spread the love

ਚੰਡੀਗੜ੍ਹ-ਲੁਧਿਆਣਾ ਜੇਲ ਤੋਂ ਫਰਾਰ ਹੋਏ ਦੋ ਕੈਦੀਆਂ ਦੇ ਮਾਮਲੇ ‘ਚ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਂਚ ਦਾ ਹੁਕਮ ਦਿੱਤਾ ਹੈ। ਏ. ਡੀ. ਜੀ. ਪੀ. ਜੇਲ ਨੂੰ ਘਟਨਾ ਦੀ ਜਾਂਚ ਆਈ. ਜੀ. ਪੱਧਰ ਦੇ ਅਧਿਕਾਰੀ ਤੋਂ ਕਰਾਉਣ ਨੂੰ ਕਿਹਾ ਗਿਆ ਹੈ ਅਤੇ ਜਾਂਚ ਰਿਪੋਰਟ ਦੋ ਦਿਨ ਅੰਦਰ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜੇਲ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਕੈਦੀਆਂ ਦੇ ਭੱਜਣ ਦੀ ਘਟਨਾ ‘ਚ ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਮਦਦ ਕਰਨ ਦਾ ਮੁਲਜ਼ਮ ਪਾਇਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ। ਸੀ. ਸੀ. ਟੀ. ਵੀ. ਵਿਚ ਫੋਨ ‘ਤੇ ਗੱਲਾਂ ਕਰਦੇ ਦਿਸੇ ਦੋ ਮੁਲਾਜ਼ਮ :ਜੇਲ ਮੰਤਰੀ ਰੰਧਾਵਾ ਵੱਲੋਂ ਜੇਲਾਂ ਦੀ ਸੁਰੱਖਿਆ ਵਿਵਸਥਾ ਸਖਤ ਹੋਣ ਸਬੰਧੀ ਗੱਲ ਕਰਦੇ ਹੋਏ ਕਿਹਾ ਗਿਆ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਜੇਲ ਦੀ ਸੁਰੱਖਿਆ ਜਾਂਚ ਕੈਮਰਿਆਂ ਰਾਹੀਂ ਆਪਣੇ ਮੋਬਾਇਲ ਫੋਨ ‘ਤੇ ਹੀ ਕਰ ਸਕਦੇ ਹਨ। ਪੱਤਰਕਾਰਾਂ ਨੂੰ ਫੋਨ ਤੋਂ ਜੇਲ ਦਿਖਾਉਂਦੇ ਹੋਏ ਰੰਧਾਵਾ ਨੇ ਦੱਸਿਆ ਕਿ ਅੱਜ ਹੀ ਉਨ੍ਹਾਂ ਨੇ ਲੁਧਿਆਣਾ ਜੇਲ ਦੀ ਅਜਿਹੀ ਹੀ ਜਾਂਚ ਦੌਰਾਨ ਦੋ ਜੇਲ ਮੁਲਾਜ਼ਮਾਂ ਨੂੰ ਤਕਰੀਬਨ 20 ਮਿੰਟ ਤਕ ਮੋਬਾਇਲ ਫੋਨ ‘ਤੇ ਗੱਲ ਕਰਦੇ ਹੋਏ ਵੇਖਿਆ ਹੈ, ਜਦੋਂਕਿ ਉਨ੍ਹਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਮੁਲਾਜ਼ਮ ਜੇਲ ‘ਚ ਮੋਬਾਇਲ ਫੋਨ ਨਹੀਂ ਲੈ ਕੇ ਜਾਵੇਗਾ। ਰੰਧਾਵਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ, ਸਬੰਧਿਤ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਸਪੱਸ਼ਟੀਕਰਨ ਮੰਗਿਆ ਜਾਵੇਗਾ। ਜੇਲ ਮੰਤਰੀ ਨੇ ਕਿਹਾ ਕਿ ਜੇਲ ਤੋਂ ਫਰਾਰ ਹੋਏ ਕੈਦੀਆਂ ਦੇ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਵਿਚ ਸਾਰੇ ਪਹਿਲੂਆਂ ਨੂੰ ਸ਼ਾਮਿਲ ਕਰਨ ਲਈ ਕਿਹਾ ਗਿਆ ਹੈ। 60 ਕਰੋੜ ਨਾਲ ਹੋਵੇਗਾ ਸੁਧਾਰ :ਜੇਲ ਮੰਤਰੀ ਰੰਧਾਵਾ ਨੇ ਕਿਹਾ ਕਿ ਰਾਜ ਦੀਆਂ ਜੇਲਾਂ ਸਬੰਧੀ ਹੁਣ ਤੱਕ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਬੈਠਕਾਂ ਤੋਂ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਜੇਲਾਂ ‘ਚ ਵਿਵਸਥਾ ਸੁਧਾਰਨ ਲਈ ਲੱਗਭਗ 60 ਕਰੋੜ ਰੁਪਏ ਦਾ ਖਰਚ ਆਵੇਗਾ।

Leave a Reply

Your email address will not be published.