ਮੁੱਖ ਖਬਰਾਂ
Home / ਭਾਰਤ / 30 ਨੂੰ ਹੋਵੇਗਾ ਸੱਜਣ ਕੁਮਾਰ ਦਾ ‘ਲਾਈ ਟੈਸਟ’

30 ਨੂੰ ਹੋਵੇਗਾ ਸੱਜਣ ਕੁਮਾਰ ਦਾ ‘ਲਾਈ ਟੈਸਟ’

Spread the love

ਨਵੀਂ ਦਿੱਲੀ-ਨਵੰਬਰ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ’ 30 ਮਈ ਨੂੰ ਹੋਵੇਗਾ। ਦੁਆਰਕਾ ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ‘ਝੂਠ ਫੜਨ ਵਾਲੀ ਮਸ਼ੀਨ’ ਵਿੱਚੋਂ ਨਿਕਲਣ ਲਈ ਹਾਂ ਕਰ ਦਿੱਤੀ ਜਿਸ ਮਗਰੋਂ ਅਦਾਲਤ ਨੇ ਉਸ ਦਾ 30 ਮਈ ਨੂੰ ਇਹ ਟੈਸਟ ਕਰਨ ਦਾ ਫ਼ੈਸਲਾ ਸੁਣਾਇਆ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਸੱਜਣ ਕੁਮਾਰ ਦੀ ਉਕਤ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਉਧਰ ਸੁਪਰੀਮ ਕੋਰਟ ਵਿੱਚ ਸੱਜਣ ਕੁਮਾਰ ਦੀ ਹੇਠਲੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਨੂੰ ਹਾਈ ਕੋਰਟ ਵੱਲੋਂ ਜਾਰੀ ਰੱਖਣ ਦੇ ਫ਼ੈਸਲੇ ਨੂੰ ਐਸਆਈਟੀ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਵਕੀਲ ਜੇ. ਐਸ. ਜੌਲੀ ਨੇ ਕਿਹਾ ਕਿ ਜਿਵੇਂ ਅਜੇ ਤੱਕ ਟਾਈਟਲਰ ਨੂੰ ‘ਝੂਠ ਫੜਨ ਵਾਲੀ ਮਸ਼ੀਨ’ ਰਾਹੀਂ ਨਹੀਂ ਲੰਘਾਇਆ ਜਾ ਸਕਿਆ ਹੈ ਉਸੇ ਤਰ੍ਹਾਂ ਹੀ ਸੱਜਣ ਕੁਮਾਰ ਬਾਰੇ ਵੀ ਸ਼ੰਕੇ ਹਨ ਕਿ 30 ਮਈ ਤੱਕ ‘ਲਾਈ ਟੈਸਟ’ ਹੋ ਵੀ ਸਕੇਗਾ ਕਿ ਨਹੀਂ।

Leave a Reply

Your email address will not be published.