ਮੁੱਖ ਖਬਰਾਂ
Home / ਭਾਰਤ / ਸਮ੍ਰਿਤੀ ਇਰਾਨੀ ਤੋਂ ਸੂਚਨਾ ਮੰਤਰਾਲਾ ਖੁੱਸਿਆ

ਸਮ੍ਰਿਤੀ ਇਰਾਨੀ ਤੋਂ ਸੂਚਨਾ ਮੰਤਰਾਲਾ ਖੁੱਸਿਆ

Spread the love

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਿ੍ਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਵਾਪਸ ਲੈਂਦਿਆਂ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਕੈਬਨਿਟ ਵਿੱਚ ਕੀਤੇ ਗਏ ਫੇਰਦਬਲ ਤਹਿਤ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਧੀਕ ਚਾਰਜ ਦਿੱਤਾ ਗਿਆ ਹੈ।
ਸ੍ਰੀਮਤੀ ਇਰਾਨੀ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿਚਲਾ ਲਗਪਗ ਇਕ ਸਾਲ ਦਾ ਸੇਵਾਕਾਲ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਦੇ ਡਿਪਟੀ ਰਹੇ ਰਾਜਵਰਧਨ ਸਿੰਘ ਰਾਠੌਰ ਜਿਨ੍ਹਾਂ ਨੂੰ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਸੀ ਨਵੇਂ ਸੂਚਨਾ ਤੇ ਪ੍ਰਸਾਰਣ ਮੰਤਰੀ ਹੋਣਗੇ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਐਸਐਸ ਆਹਲੂਵਾਲੀਆ ਤੋਂ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਦਾ ਰਾਜ ਮੰਤਰੀ ਵੱਜੋਂ ਮਹਿਕਮਾ ਲੈਕੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਲਫੌਂਸ ਕਨਾਂਤਨਮ ਤੋਂ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਲੈ ਲਿਆ ਹੈ ਅਤੇ ਉਹ ਟੂਰਿਜ਼ਮ ਮਹਿਕਮੇ ਦੇ ਰਾਜ ਮੰਤਰੀ ਬਣੇ ਰਹਿਣਗੇ।

Leave a Reply

Your email address will not be published.