ਮੁੱਖ ਖਬਰਾਂ
Home / ਭਾਰਤ / ਸੀ. ਬੀ. ਆਈ. ਨੇ ਨੀਰਵ ਮੋਦੀ ਮਾਮਲੇ ‘ਚ ਦੋਸ਼-ਪੱਤਰ ਦਾਇਰ ਕੀਤਾ

ਸੀ. ਬੀ. ਆਈ. ਨੇ ਨੀਰਵ ਮੋਦੀ ਮਾਮਲੇ ‘ਚ ਦੋਸ਼-ਪੱਤਰ ਦਾਇਰ ਕੀਤਾ

Spread the love

ਨਵੀਂ ਦਿੱਲੀ-ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਰਬਪਤੀ ਗਹਿਣਿਆਂ ਦੇ ਵਪਾਰੀ ਨੀਰਵ ਮੋਦੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਅਰਬ ਤੋਂ ਵੱਧ ਦਾ ਦੇਸ਼ ਦਾ ਸਭ ਤੋਂ ਵੱਡਾ ਵਿੱਤੀ ਘਪਲਾ ਕੀਤੇ ਜਾਣ ਦੇ ਮਾਮਲੇ ‘ਚ ਆਪਣਾ ਪਹਿਲਾ ਦੋਸ਼-ਪੱਤਰ ਦਾਇਰ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਦੋਸ਼-ਪੱਤਰ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸਾਬਕਾ ਮੁਖੀ ਊਸ਼ਾ ਆਨੰਦ ਸੁਬ੍ਰਾਮਣਿਅਨ ਦੀ ਕਥਿਤ ਭੂਮਿਕਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ। ਮੌਜੂਦਾ ਸਮੇਂ ਊਸ਼ਾ ਇਲਾਹਾਬਾਦ ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਹਨ। ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਵਿਚ ਦਾਇਰ ਦੋਸ਼-ਪੱਤਰ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਕਈ ਹੋਰ ਚੋਟੀ ਦੇ ਅਧਿਕਾਰੀਆਂ ਦੇ ਨਾਂ ਵੀ ਹਨ। ਊਸ਼ਾ 2015 ਤੋਂ 2017 ਤੱਕ ਪੀ. ਐੱਨ. ਬੀ. ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀ। ਹਾਲ ਹੀ ‘ਚ ਇਸ ਸਬੰਧ ਵਿਚ ਸੀ. ਬੀ. ਆਈ. ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ।

Leave a Reply

Your email address will not be published.