ਮੁੱਖ ਖਬਰਾਂ
Home / ਮਨੋਰੰਜਨ / ‘ਇੰਡੀਆਜ਼ ਮੋਸਟ ਵਾਂਟੇਡ’ ਬਣੇਗਾ ਅਰਜੁਨ ਕਪੂਰ

‘ਇੰਡੀਆਜ਼ ਮੋਸਟ ਵਾਂਟੇਡ’ ਬਣੇਗਾ ਅਰਜੁਨ ਕਪੂਰ

Spread the love

ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਫਿਲਮੀ ਪਰਦੇ ‘ਤੇ ‘ਇੰਡੀਆਜ਼ ਮੋਸਟ ਵਾਂਟੇਡ’ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਏਗਾ। ਰਾਜਕੁਮਾਰ ਗੁਪਤਾ ਫਿਲਮ ‘ਇੰਡੀਆਜ਼ ਮੋਸਟ ਵਾਂਟੇਡ’ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਫਿਲਮ ਇਕ ਪ੍ਰੇਰਿਤ ਸਟੋਰੀ ਹੋਵੇਗੀ ਅਤੇ ਅਰਜੁਨ ਕਪੂਰ ਇਸ ਵਿਚ ਲੀਡ ਰੋਲ ਪਲੇਅ ਕਰੇਗਾ। ਫਿਲਮ ਦੀ ਸ਼ੂਟਿੰਗ ਇਸੇ ਸਾਲ ਅਗਸਤ ‘ਚ ਸ਼ੁਰੂ ਹੋ ਜਾਵੇਗੀ ਅਤੇ ਇਸ ਨੂੰ ਅਗਲੇ ਸਾਲ 24 ਮਈ ਨੂੰ ਰਿਲੀਜ਼ ਕਰਨ ਦੀ ਤਿਆਰੀ ਹੈ।
ਅਰਜੁਨ ਕਪੂਰ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟਰ ਸਾਂਝਾ ਕੀਤਾ ਹੈ। ਅਰਜੁਨ ਨੇ ਟਵੀਟ ਕਰ ਕੇ ਕਿਹਾ ਕਿ ਇਕ ਅਣਕਹੀ ਕਹਾਣੀ ਦਾ ਹਿੱਸਾ ਬਣਨ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਜੋ ਭਾਰਤ ਨੂੰ ਪ੍ਰੇਰਿਤ ਕਰੇਗੀ।

Leave a Reply

Your email address will not be published.