ਮੁੱਖ ਖਬਰਾਂ
Home / ਮਨੋਰੰਜਨ / ‘ਕਾਨਸ’ ‘ਚ ਛਾਇਆ ਐਸ਼ਵਰਿਆ ਦਾ ਬਟਰਫਲਾਈ ਗਾਊਨ, 1000 ਘੰਟਿਆਂ ‘ਚ ਹੋਇਆ ਤਿਆਰ

‘ਕਾਨਸ’ ‘ਚ ਛਾਇਆ ਐਸ਼ਵਰਿਆ ਦਾ ਬਟਰਫਲਾਈ ਗਾਊਨ, 1000 ਘੰਟਿਆਂ ‘ਚ ਹੋਇਆ ਤਿਆਰ

Spread the love

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਧੀ ਆਰਾਧਿਆ ਨਾਲ ਕਾਨਸ ਫਿਲਮ ਫੈਸਟੀਵਲ ‘ਚ ਆਪਣੀਆਂ ਅਦਾਵਾਂ ਨਾਲ ਸਾਰਿਆਂ ਨੂੰ ਮਦਹੋਸ਼ ਕਰਦੀ ਦਿਖੀ। ਐਸ਼ਵਰਿਆ ਨੇ 12 ਮਈ ਨੂੰ ਆਪਣਾ ਪਹਿਲਾ ਅਪੀਰਿਅੰਸ ਦਿੱਤਾ। ਉਹ ਬਲਿਊ ਕਲਰ ਦੀ ਆਫ ਸ਼ੋਲਡਰ ਗਾਊਨ ‘ਚ ਨਜ਼ਰ ਆਈ ਸੀ।
ਇਹ ਆਊਟਫਿੱਟ ਮਨੀਸ਼ ਅਰੋੜਾ ਨੇ ਡਿਜ਼ਾਈਨ ਕੀਤੀ ਸੀ। ਉਹ ਸ਼ਾਮ ਨੂੰ ਅਦਾਕਾਰਾ ਮਿਸ਼ੇਲ ਸਿਨਕੋ ਦੀ ਸਲੀਵਲੈੱਸ ਬਲਿਊ ਗਾਊਨ ‘ਚ ਨਜ਼ਰ ਆਈ। ਡਰੈੱਸ ਨਾਲ ਤਿੰਨ ਮੀਟਰ ਲੰਬੀ ਕੇਪ ਅਟੈਚ/ਜੋੜੀ ਸੀ, ਜਿਸ ‘ਤੇ ਸਲਿਕ ਥ੍ਰੈੱਡ ਨਾਲ ਕਾਰੀਗਿਰੀ ਕੀਤੀ ਗਈ ਸੀ।
ਮਿਸ਼ੇਲ ਸਿਨਕੋ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਤਸਵੀਰ ਮੁਤਾਬਕ, ਇਸ ਡਰੈੱਸ ਨੂੰ ਤਿਆਰ ਕਰਨ ਲਈ 1 ਹਜ਼ਾਰ ਘੰਟਿਆਂ ਦਾ ਸਮਾਂ ਲੱਗਾ। ਇਸ ‘ਚ ਪੂਰਾ ਕੰਮ ਹੱਥ ਤੇ ਧਾਗੇ, ਸਵਾਰੋਸਕੀ ਕ੍ਰਿਸਟਲ ਨਾਲ ਕੀਤਾ ਗਿਆ ਹੈ। ਇਸ ਗਾਊਨ ਨੂੰ ਡਿਜ਼ਾਈਨ ਕਰਨ ਵਾਲੇ ਡਿਜ਼ਾਈਨਰ ਮਿਸ਼ੇਲ ਸਿਨਕੋ ਨੇ ਇੰਸਟਾਗ੍ਰਾਮ ‘ਤੇ ਐਸ਼ਵਰਿਆ ਰਾਏ ਬੱਚਨ ਦੀ ਤਸਵੀਰ ਪੋਸਟ ਕਰਦੇ ਲਿਖਿਆ, ਬਾਲੀਵੁੱਡ ਗਾਡੈੱਸ 71ਵੇਂ ਕਾਨਸ ਲੁੱਕ ਲਈ ਤਿਆਰ ਹੈ।
ਐਸ਼ਵਰਿਆ ਨੇ ਅੱਕਾਂ ਨੂੰ ਪਰਪਲ ਸਪਾਰਕਲ ਟੱਚ ਦਿੱਤਾ ਸੀ। ਰੈੱਡ ਲਿਪਸਟਿਕ ਨਾਲ ਪਰਪਲ ਝੁਮਕਿਆਂ ਨਾਲ ਪੂਰੇ ਲੁੱਕ ਨੂੰ ਸਜਾਇਆ ਗਿਆ ਸੀ। ਐਸ਼ਵਰਿਆ ਪਿਛਲੇ 17 ਸਾਲਾਂ ਤੋਂ ਕਾਨਸ ਫੈਸਟੀਵਲ ‘ਚ ਸ਼ਿਰਕਤ ਕਰ ਰਹੀ ਹੈ।

Leave a Reply

Your email address will not be published.