ਮੁੱਖ ਖਬਰਾਂ
Home / ਮਨੋਰੰਜਨ / ਅਮਿਤਾਭ ਦੀਆਂ ਫਿਲਮਾਂ ਦੇਖਣ ਲਈ ਸਕੂਲ ਬੰਕ ਕਰਦੇ ਸਨ ਕਪਿਲ ਦੇਵ

ਅਮਿਤਾਭ ਦੀਆਂ ਫਿਲਮਾਂ ਦੇਖਣ ਲਈ ਸਕੂਲ ਬੰਕ ਕਰਦੇ ਸਨ ਕਪਿਲ ਦੇਵ

Spread the love

ਅਮਿਤਾਭ ਬੱਚਨ ਅਤੇ ਕਪਿਲ ਦੇਵ ਦੀ ਮੁਲਾਕਾਤ ਆਈ. ਪੀ. ਐੱਲ. ਮੈਚ ਦੌਰਾਨ ਹੋਈ ਹੈ। ਦੋਵਾਂ ਨੇ ਇਕ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਕੀਤੀ ਹੈ। ਸ਼ੋਅ ਦੌਰਾਨ ਕਪਿਲ ਨੇ ਦੱਸਿਆ ਕਿ ਉਹ ਸਕੂਲ ਬੰਕ ਕਰਕੇ ਅਮਿਤਾਭ ਬੱਚਨ ਦੀਆਂ ਫਿਲਮਾਂ ਦੇਖਣ ਜਾਂਦੇ ਸਨ। ਦਰਸਅਲ, ਕਪਿਲ, ਅਮਿਤਾਭ ਦਾ ਇੰਟਰਵਿਊ ਲੈ ਰਹੇ ਸਨ। ਉਨ੍ਹਾਂ ਅਮਿਤਾਭ ਦੇ ਫਿਲਮੀ ਕਰੀਅਰ ਅਤੇ ਆਉਣ ਵਾਲੀ ਫਿਲਮ ‘102 ਨਾਟ ਆਊਟ’ ਦੇ ਬਾਰੇ ‘ਚ ਗੱਲਬਾਤ ਕੀਤੀ। ਦੋਵੇਂ ਇਕ ਦੂਜੇ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਇਹ ਉਨ੍ਹਾਂ ਦੀ ਗੱਲਬਾਤ ‘ਚ ਸਾਫ ਦਿਖਾਈ ਦੇ ਰਿਹਾ ਸੀ। ਗੱਲਬਾਤ ਦੀ ਸ਼ੁਰੂਆਤ ਅਮਿਤਾਭ ਦੇ ਫਿਲਮੀ ਕਰੀਅਰ ਤੋਂ ਸ਼ੁਰੂ ਹੋਈ ਅਤੇ ਅੰਤ ‘ਚ ਕਪਿਲ ਨੇ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਬਾਰੇ ਦੱਸਿਆ। ਸੈੱਟ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਅਮਿਤਾਭ ਆਪਣੇ ਕਰੀਅਰ ਬਾਰੇ ਦੱਸ ਰਹੇ ਸਨ ਤਾਂ ਕਪਿਲ ਨੇ ਖੁਲਾਸਾ ਕੀਤਾ ਸੀ ਕਿ ਉਹ ਅਮਿਤਾਭ ਨੂੰ ਸਿਲਵਰ ਸਕ੍ਰੀਨ ‘ਤੇ ਦੇਖਣ ਲਈ ਸਕੂਲ ਬੰਕ ਕਰਦੇ ਸਨ। ਇਸ ਸੁਣਨ ਤੋਂ ਬਾਅਦ ਅਮਿਤਾਭ ਬੱਚਨ ਕਾਫੀ ਖੁਸ਼ ਹੋਏ ਹਨ। ਇਸ ਤੋਂ ਇਲਾਵਾ ਕਪਿਲ ਨੇ ਅਮਿਤਾਭ ਦੀ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਫਿਲਮ ਦਾ ਟਰੇਲਰ ਦੇਖ ਲਿਆ ਹੈ ਅਤੇ ਉਹ ਇਸ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

Leave a Reply

Your email address will not be published.