ਮੁੱਖ ਖਬਰਾਂ
Home / ਪੰਜਾਬ / ਮੁੱਖ ਮੰਤਰੀ ਦੇ ਸ਼ਹਿਰ ਨੇੜੇ ਹਜ਼ਾਰਾਂ ਅਧਿਆਪਕਾਂ ਵੱਲੋਂ ਰੋਸ ਰੈਲੀ

ਮੁੱਖ ਮੰਤਰੀ ਦੇ ਸ਼ਹਿਰ ਨੇੜੇ ਹਜ਼ਾਰਾਂ ਅਧਿਆਪਕਾਂ ਵੱਲੋਂ ਰੋਸ ਰੈਲੀ

Spread the love

ਪਟਿਆਲਾ-ਸ਼ਾਹੀ ਸ਼ਹਿਰ ਵੱਲ ਪੰਜਾਬ ਭਰ ’ਚੋਂ ਹਜ਼ਾਰਾਂ ਹੀ ਅਧਿਆਪਕਾਂ ਨੇ ਵਹੀਰਾਂ ਘੱਤ ਕੇ ਵਿਸ਼ਾਲ ਰੋਸ ਪ੍ਰਦਰਸ਼ਨ ’ਚ ਹਿੱਸਾ ਲਿਆ| ਪੰਜਾਬ ਸਰਕਾਰ ਖ਼ਿਲਾਫ਼ ‘ਸੂਬਾਈ ਹੱਲਾ ਬੋਲ’ ਰੈਲੀ ਦਾ ਸੱਦਾ 21 ਅਧਿਆਪਕ ਜਥੇਬੰਦੀਆਂ ਦੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤਾ ਗਿਆ ਸੀ | ਸ਼ਹਿਰ ਨੇੜਲੇ ਪਿੰਡ ਜੱਸੋਵਾਲ ਦੇ ਗਰਾਉੂਂਡ ‘ਚ ਕੀਤੀ ਗਈ ਇਸ ਰੈਲੀ ਦੌਰਾਨ ਅਧਿਆਪਕ ਉਦੋਂ ਭੜਕ ਪਏ ਜਦੋਂ ਪ੍ਰਸ਼ਾਸਨ ਦੀ ਤਰਫੋਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਬਜਾਏ ਸਿਰਫ਼ ਮੁੱਖ ਮੰਤਰੀ ਦਫ਼ਤਰ ’ਚ ਗੱਲਬਾਤ ਲਈ 30 ਅਪਰੈਲ ਦਾ ਸੱਦਾ ਦਿੱਤਾ ਗਿਆ। ਅਧਿਆਪਕਾਂ ਨੇ ਸ਼ਹਿਰ ਵੱਲ ਰੋਸ ਮਾਰਚ ਆਰੰਭਣ ਦੀ ਤਿਆਰੀ ਖਿੱਚ ਲਈ ਪਰ ਐਨ ਵਕਤ ਸਿਰ ਐਸ.ਡੀ.ਐਮ. ਨੇ ਪਹੁੰਚ ਕੇ ਅਧਿਆਪਕਾਂ ਦੀ 27 ਅਪਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖ਼ਤੀ ਭਰੋਸਾ ਦੇਣ ਮਗਰੋਂ ਮੁਜ਼ਾਹਰਾਕਾਰੀ ਸ਼ਾਂਤ ਹੋਏ|
ਗਰਮੀ ਦੇ ਬਾਵਜੂਦ ਰੈਲੀ ਵਿੱਚ ਅਧਿਆਪਕਾਵਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ| ਇਸ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰਾਂ ਕੁਲਵੰਤ ਸਿੰਘ ਗਿੱਲ, ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਵੜੈਚ ਅਤੇ ਬਾਜ਼ ਸਿੰਘ ਖਹਿਰਾ ਨੇ ਅਧਿਆਪਕ ਏਕਤਾ ਨੂੰ ਵੱਡੇ ਸੰਘਰਸ਼ਾਂ ਰਾਹੀਂ ਲੋਕ ਲਹਿਰ ਬਣਾ ਕੇ ਸਰਕਾਰ ਨੂੰ ਜਨਤਕ ਸਿੱਖਿਆ ਨੀਤੀ ’ਤੇ ਪਹਿਰਾ ਦੇਣ ਤੇ ਅਧਿਆਪਕ ਪੱਖੀ ਫੈਸਲੇ ਕਰਨ ਲਈ ਮਜਬੂਰ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਮੰਗ ਉਠਾਈ ਕਿ ਠੇਕਾ ਅਧਾਰਿਤ ਸਰਵ ਸਿੱਖਿਆ ਅਭਿਆਨ, ਰਮਸਾ ਅਧਿਆਪਕਾਂ ਤੇ ਕਰਮਚਾਰੀਆਂ, ਆਈਈਆਰਟੀ, ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ, ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਕੱਚੇ ਵਿਭਾਗੀ 5178 ਅਧਿਆਪਕਾਂ, ਸਰਕਾਰੀ ਆਦਰਸ਼, ਮਾਡਲ ਤੇ ਆਦਰਸ਼ (ਪੀਪੀਪੀ ਮੋਡ) ਅਤੇ ਓ.ਡੀ.ਐੱਲ. ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਵਿਭਾਗ ‘ਚ ਰੈਗੂਲਰ ਕਰਕੇ ਹੀ ਜਨਤਕ ਸਿੱਖਿਆ ਦੇ ਖੇਤਰ ਵਿੱਚ ਚੰਗੀ ਪ੍ਰਤਿਭਾ ਦੀ ਆਮਦ ਦੀ ਆਸ ਕੀਤੀ ਜਾ ਸਕਦੀ ਹੈ। ਸੂਬਾ ਕੋ-ਕਨਵੀਨਰ ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਦੀਦਾਰ ਮੁੱਦਕੀ, ਗੁਰਵਿੰਦਰ ਤਰਨਤਾਰਨ, ਗੁਰਜਿੰਦਰਪਾਲ ਸਿੰਘ, ਅੰਮਿ੍ਤਪਾਲ ਸਿੱਧੂ, ਸੁਖਰਾਜ ਕਾਹਲੋਂ, ਬਿਕਰਮਜੀਤ ਮਲੇਰਕੋਟਲਾ, ਦੇਵਿੰਦਰ ਪੂਨੀਆ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਸਤਨਾਮ ਸਿੰਘ ਸ਼ੇਰੋਂ ਅਤੇ ਵਨੀਤ ਕੁਮਾਰ ਨੇ ਹੈਰਾਨੀ ਜ਼ਾਹਿਰ ਕੀਤੀ ਕੇ ਕਈ ਸਾਲਾਂ ਤੋਂ ਵਿਦਿਆਰਥੀਆਂ ਦਾ ਭਵਿੱਖ ਸਵਾਰਨ ‘ਚ ਲੱਗੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ, ਏ.ਆਈ.ਈ, ਆਈ.ਈ.ਵੀ, ਵਾਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰਾਾਂ ਨੂੰ ਪੱਕੇ ਅਤੇ ਰੈਗੂਲਰ ਅਧਿਆਪਕ ਵਾਲੀਆਂ ਸੇਵਾ ਸਹੂਲਤਾਂ ਦੇਣ ਤੋਂ ਵੀ ਇਨਕਾਰੀ ਹੋਇਆ ਜਾ ਰਿਹਾ ਹੈ।

Leave a Reply

Your email address will not be published.