ਮੁੱਖ ਖਬਰਾਂ
Home / ਪੰਜਾਬ / ਅਖਿਲ ਭਾਰਤੀ ਹਿੰਦੂ ਸ਼ਿਵ ਸੈਨਾ ਨੇ ਫਗਵਾੜਾ ਕਾਂਡ ਦੀ ਕੀਤੀ ਨਿੰਦਾ

ਅਖਿਲ ਭਾਰਤੀ ਹਿੰਦੂ ਸ਼ਿਵ ਸੈਨਾ ਨੇ ਫਗਵਾੜਾ ਕਾਂਡ ਦੀ ਕੀਤੀ ਨਿੰਦਾ

Spread the love

ਅੰਮ੍ਰਿਤਸਰ-ਫਗਵਾੜਾ ‘ਚ ਸ਼ਿਵ ਸੈਨਾ ਨੇਤਾ ਰਾਜੇਸ਼ ਪਲਟਾ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਦਿਆਂ ਅਖਿਲ ਭਾਰਤੀ ਹਿੰਦੂ ਸ਼ਿਵ ਸੈਨਾ ਉਕਤ ਹਿੰਦੂ ਨੇਤਾ ਦੇ ਹੱਕ ‘ਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਸਬੰਧੀ ਅਚਨਚੇਤ ਬੁਲਾਈ ਗਈ ਮੀਟਿੰਗ ਦੌਰਾਨ ਉਕਤ ਸੰਗਠਨ ਦੇ ਰਾਸ਼ਟਰੀ ਚੇਅਰਮੈਨ ਵਿਪਨ ਨਈਅਰ ਨੇ ਐਲਾਨ ਕਰਦਿਆਂ ਕਿਹਾ ਕਿ ਜਲਦ ਹੀ ਅਖਿਲ ਭਾਰਤੀ ਹਿੰਦੂ ਸ਼ਿਵ ਸੈਨਾ ਦੇ ਸੀਨੀਅਰ ਅਧਿਕਾਰੀਆਂ ਦਾ ਇਕ ਵਫਦ ਫਗਵਾੜਾ ਜਾਵੇਗਾ ਅਤੇ ਸਾਰੇ ਹਾਲਾਤ ਦਾ ਜਾਇਜ਼ਾ ਲਵੇਗਾ। ਉਨ੍ਹਾਂ ਕਿਹਾ ਕਿ ਇਸ ਕਾਂਡ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਹੀ ਘੱਟ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਮੰਦਭਾਗੀ ਘਟਨਾ ਦੇ ਮੁਲਜ਼ਮਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਸੂਬੇ ਦੇ ਸਾਰੇ ਸ਼ਿਵ ਸੈਨਾ ਸੰਗਠਨ ਅਤੇ ਸ਼ਿਵ ਸੈਨਿਕ ਇਕਜੁੱਟ ਹੋ ਕੇ ਸੰਘਰਸ਼ ਦਾ ਬਿਗੁਲ ਵਜਾਉਣਗੇ। ਇਸ ਮੌਕੇ ਰਮਨ ਪੰਡਿਤ, ਰੋਹਿਤ ਸੈਣੀ, ਰਘੂ, ਰਾਜਾ, ਮੋਹਿਤ ਗੁਲਾਟੀ, ਨਿਸ਼ੂ, ਰੋਹਿਤ ਸ਼ਰਮਾ ਆਦਿ ਮੌਜੂਦ ਸਨ।

Leave a Reply

Your email address will not be published.