ਮੁੱਖ ਖਬਰਾਂ
Home / ਭਾਰਤ / ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼

ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼

Spread the love

ਨਵੀਂ ਦਿੱਲੀ-ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਦੇ ਦਫ਼ਤਰ ‘ਚ ਹਲਫ ਲਿਆ | ਜੇਤਲੀ ਹਾਲ ‘ਚ ਰਾਜ ਸਭਾ ਮੈਂਬਰਾਂ ਲਈ ਹੋਈਆਂ ਚੋਣਾਂ ‘ਚ ਉੱਤਰ ਪ੍ਰਦੇਸ਼ ‘ਚੋਂ ਚੁਣੇ ਗਏ ਸਨ | ਰਾਜ ਸਭਾ ਦੇ ਜ਼ਿਆਦਾਤਰ ਚੁਣੇ ਹੋਏ ਮੈਂਬਰ ਪਹਿਲਾਂ ਹੀ ਸਦਨ ‘ਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਲੈ ਚੁੱਕੇ ਹਨ ਪਰ ਗੁਰਦੇ ਦੇ ਇਲਾਜ ਕਾਰਨ ਜੇਤਲੀ ਤੈਅ ਸਮੇਂ ਭਾਵ 2 ਅਪ੍ਰੈਲ ਨੂੰ ਹਲਫ਼ ਨਹੀਂ ਲੈ ਸਕੇ ਸਨ | ਜੇਤਲੀ ਨੂੰ ਇਕ ਵਾਰ ਫਿਰ ਸਦਨ ਦਾ ਨੇਤਾ ਚੁਣਿਆ ਗਿਆ ਹੈ | ਜੇਤਲੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਅੱਜ ਹੀ ਸਹੁੰ ਚੁੱਕੀ | ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਵੀ ਅੱਜ ਸਹੁੰ ਚੁੱਕਣ ਵਾਲੇ ਮੈਂਬਰਾਂ ‘ਚ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਜੇਤਲੀ ਸ਼ੁੱਕਰਵਾਰ ਨੂੰ ਦਿੱਲੀ ਦੇ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਦੋ ਦਿਨ ਦੀ ਪੜਤਾਲ ਤੋਂ ਬਾਅਦ ਉਨ੍ਹਾਂ ਦਾ ਡਾਇਲਸਿਸ ਕੀਤਾ

Leave a Reply

Your email address will not be published.