ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਪਾਕਿ ਸੈਨਾ ਮੁਖੀ ਵਲੋਂ ਭਾਰਤ ਨਾਲ ਗੱਲਬਾਤ ਦੀ ਹਮਾਇਤ

ਪਾਕਿ ਸੈਨਾ ਮੁਖੀ ਵਲੋਂ ਭਾਰਤ ਨਾਲ ਗੱਲਬਾਤ ਦੀ ਹਮਾਇਤ

Spread the love

ਇਸਲਾਮਾਬਾਦ-ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਕਸ਼ਮੀਰ ਸਮੇਤ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਵਾਲੇ ਮੁੱਦਿਆਂ ਦਾ ਸ਼ਾਂਤਮਈ ਹੱਲ ਵਿਆਪਕ ਤੇ ਅਰਥ ਭਰਪੂਰ ਗੱਲਬਾਤ ਰਾਹੀਂ ਲੱਭਿਆ ਜਾ ਸਕਦਾ ਹੈ | ਬਾਜਵਾ ਨੇ ਇਹ ਬਿਆਨ ਕੱਲ੍ਹ ਕਾਕੁਲ ਵਿਚ ਪਾਕਿਸਤਾਨ ਸੈਨਿਕ ਅਕਾਦਮੀ ਵਿਖੇ ਕੈਡਿਟਾਂ ਦੀ ਪਾਸਿੰਗ ਆਊਟ ਪਰੇਡ ਵਿਖੇ ਭਾਸ਼ਣ ਦਿੰਦਿਆਂ ਆਖੀ | ਬਾਜਵਾ ਨੇ ਕਿਹਾ ਕਿ ਇਹ ਸਾਡਾ ਪੱਕਾ ਵਿਸ਼ਵਾਸ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਮੁੱਖ ਮੁੱਦੇ ਕਸ਼ਮੀਰ ਸਮੇਤ ਵਿਵਾਦਾਂ ਦਾ ਸ਼ਾਂਤਮਈ ਹੱਲ ਦਾ ਰਸਤਾ ਵਿਆਪਕ ਅਤੇ ਅਰਥ ਭਰਪੂਰ ਗੱਲਬਾਤ ਰਾਹੀਂ ਲੱਭਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਗੱਲਬਾਤ ਲਈ ਵਚਨਬੱਧ ਹੈ ਪਰ ਇਹ ਕੇਵਲ ਪ੍ਰਭੂਸਤਾ ਸਮਾਨਤਾ, ਸ਼ਾਨ ਅਤੇ ਸਨਮਾਨ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ | 57 ਸਾਲਾ ਬਾਜਵਾ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਇਹ ਉਹ ਸਾਰੇ ਮੁਲਕਾਂ ਖਾਸਕਰ ਆਪਣੇ ਗੁਆਂਢੀਆਂ ਨਾਲ ਸਦਭਾਵਨਾ ਤੇ ਸ਼ਾਂਤੀ ਚਾਹੁੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸ਼ਾਂਤੀ ਲਈ ਇਸ ਦੀ ਇੱਛਾ ਨੂੰ ਕਮਜ਼ੋਰੀ ਦਾ ਚਿੰਨ੍ਹ ਨਹੀਂ ਸਮਝਿਆ ਜਾਣਾ ਚਾਹੀਦਾ | ਸਾਡੀਆਂ ਬਹਾਦਰ ਹਥਿਆਰਬੰਦ ਸੈਨਾਵਾਂ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ |

Leave a Reply

Your email address will not be published.