ਮੁੱਖ ਖਬਰਾਂ
Home / ਭਾਰਤ / ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 47 ਪਰਿਵਾਰ ਬੇਘਰ

ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 47 ਪਰਿਵਾਰ ਬੇਘਰ

Spread the love

ਨਵੀਂ ਦਿੱਲੀ—ਰਾਜਧਾਨੀ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ‘ਚ ਰੋਹਿੰਗਿਆ ਮੁਸਲਮਾਨਾਂ ਦੇ ਕੈਂਪ ‘ਚ ਐਤਵਾਰ ਨੂੰ ਅਚਾਨਕ ਅੱਗ ਲੱਗਣ ਨਾਲ ਸਭ ਕੁਝ ਸੁਆਹ ਹੋ ਗਿਆ। ਨਾ ਸਿਰਫ ਪੂਰਾ ਕੈਂਪ ਸਗੋਂ ਹਰ ਕਾਗਜ਼ ਅਤੇ ਦਸਤਾਵੇਜ਼ ਵੀ ਸੁਆਹ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਐਤਵਾਰ ਨੂੰ ਲੱਗੀ ਅੱਗ ਨਾਲ ਕਰੀਬ 230 ਰੋਹਿੰਗਿਆ ਪ੍ਰਭਾਵਿਤ ਹੋਏ ਹਨ। ਹਾਦਸੇ ‘ਚ ਕੈਂਪ ਕੋਲ ਗੈਰਾਜ ‘ਚ ਸੌਂ ਰਿਹਾ ਇਕ ਨੌਜਵਾਨ ਵੀ ਮਾਮੂਲੀ ਰੂਪ ਨਾਲ ਝੁਲਸ ਗਿਆ, ਜਿਸ ਨੂੰ ਪੁਲਸ ਨੇ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਤੜਕੇ ਕਰੀਬ 3 ਵਜੇ ਲੱਗੀ ਅਤੇ ਸਵੇਰੇ 7 ਵਜੇ ਤੋਂ ਪਹਿਲਾਂ ਇਸ ‘ਤੇ ਕਾਬੂ ਪਾ ਲਿਆ ਗਿਆ।
47 ਝੁੱਗੀਆਂ ਸੜ ਕੇ ਸੁਆਹ
ਦੱਸਿਆ ਜਾ ਰਿਹਾ ਹੈ ਕਿ ਇੱਥੇ ਕਰੀਬ 47 ਪਰਿਵਾਰ ਰਹਿ ਰਹੇ ਸਨ ਅਤੇ ਸਭ ਤੋਂ ਪਹਿਲਾਂ ਇਕ ਟਾਇਲਟ ਤੋਂ ਭੜਕੀ ਅੱਗ ਨੇ ਤੇਜ਼ੀ ਨਾਲ ਪੂਰੇ ਕੈਂਪ ਨੂੰ ਆਪਣੀ ਲਪੇਟ ‘ਚ ਲੈ ਲਿਆ। ਜ਼ਿਆਦਾਤਰ ਕੈਂਪ ਪਲਾਸਟਿਕ ਸ਼ੀਟਸ ਦੇ ਸਨ ਅਤੇ ਸਵੇਰ ਦੇ ਸਮੇਂ ਹੋਣ ਕਾਰਨ ਲੋਕਾਂ ਨੂੰ ਕੁਝ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸਿਰਫ ਬੱਚਿਆਂ ਨੂੰ ਜਗਾਉਣ ਅਤੇ ਦੌੜਨ ਦਾ ਸਮਾਂ ਮਿਲਿਆ, ਓਨੀ ਦੇਰ ‘ਚ ਅੱਗ ਤੇਜ਼ੀ ਨਾਲ ਫੈਲ ਗਈ।
ਸੜ ਗਏ ਆਈ.ਡੀ. ਕਾਰਡ
ਕੈਂਪ ‘ਚ ਰਹਿਣ ਵਾਲੇ ਲੋਕਾਂ ‘ਚ ਕਰੀਬ 100 ਔਰਤਾਂ ਅਤੇ 50 ਬੱਚੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰਿਆਂ ਦੇ ਆਈ.ਡੀ. ਕਾਰਡ ਅਤੇ ਕਾਗਜ਼ ਵੀ ਸੁਆਹ ਹੋ ਗਏ। ਕਰੀਬ 5 ਸਾਲਾਂ ਤੋਂ ਇਹ ਸ਼ਰਨਾਰਥੀ ਕੈਂਪ ‘ਚ ਰਹਿ ਰਹੇ ਸਨ। ਸਥਾਨਕ ਪੁਲਸ ਵੀ ਮੌਕੇ ‘ਤੇ ਪੁੱਜੀ ਅਤੇ ਅੱਗ ਲੱਗਣ ਦੇ ਕਾਰਨ ਨੂੰ ਲੈ ਕੇ ਪੁੱਛ-ਗਿੱਛ ਕੀਤੀ। ਡੀ.ਸੀ.ਪੀ. (ਸਾਊਥ-ਈਸਟ) ਚਿਨਮਯ ਬਿਸਵਾਲ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸਾਡੀ ਟੀਮ ਜਾਂਚ ਕਰ ਰਹੀ ਹੈ ਅਤੇ ਸ਼ਾਰਟ ਸਰਕਿਟ ਵੀ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ।

Leave a Reply

Your email address will not be published.