ਮੁੱਖ ਖਬਰਾਂ
Home / ਮੁੱਖ ਖਬਰਾਂ / ਕਠੂਆ ਮਾਮਲਾ : ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ

ਕਠੂਆ ਮਾਮਲਾ : ਪਿੰਡ ‘ਚ ਜ਼ਮੀਨ ਨਾ ਮਿਲਣ ਕਾਰਨ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਈ ਗਈ ਬੱਚੀ ਆਸਿਫ਼ਾ

Spread the love

ਨਵੀਂ ਦਿੱਲੀ-ਦੇਸ਼ ਨੂੰ ਹਿਲਾ ਕੇ ਰਖ ਦੇਣ ਵਾਲੇ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇੱਥੇ ਮੁਸਲਿਮ (ਬਕਰਵਾਲ ਸਮਾਜ) ਦੀ ਜ਼ਮੀਨ ਕਦੇ ਨਹੀਂ ਰਹੀ। ਅਜੇ ਤਕ ਸਾਲਾਂ ਤੋਂ ਉਹ ਇੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਲਾਸ਼ਾਂ ਨੂੰ ਦਫ਼ਨਾਉਂਦੇ ਰਹੇ ਹਨ।
ਉਤਾਰ-ਚੜ੍ਹਾਅ ਵਾਲੀਆਂ ਘਾਟੀਆਂ ਨੂੰ ਕੋਹਾਂ ਪਾਰ ਕਰਦੇ ਹੋਏ 8 ਸਾਲ ਦੀ ਮਾਸੂਮ ਬੱਚੀ ਆਸਿਫ਼ਾ ਦੀ ਲਾਸ਼ ਪਿੰਡ ਤੋਂ 8 ਕਿੱਲੋਮੀਟਰ ਦੂਰ ਕਣਕ ਨੇੜੇ ਦਫ਼ਨਾਈ ਗਈ। ਇੱਥੇ ਉਸ ਦੇ ਰਿਸ਼ਤੇਦਾਰਾਂ ਦੀਆਂ ਕੁੱਝ ਹੋਰ ਲਾਸ਼ਾਂ ਵੀ ਪਹਿਲਾਂ ਦਫ਼ਨਾਈਆਂ ਹੋਈਆਂ ਹਨ। ਪੀੜਤਾ ਦੀ ਕਬਰ ਪੰਜ ਫੁੱਟ ਲੰਬੀ ਹੈ। ਉਸ ਦੇ ਉਪਰ ਕੁੱਝ ਮਿੱਟੀ ਪਈ ਅਤੇ ਦੋਵੇਂ ਕਿਨਾਰਿਆਂ ‘ਤੇ ਵੱਡੇ ਗੋਲ ਪੱਥਰ ਰੱਖੇ ਗਏ।
ਜ਼ਮੀਨ ਦੇ ਮਾਲਕ ਅਤੇ ਪੀੜਤਾ ਦੇ ਇਕ ਦੂਰ ਦੇ ਰਿਸ਼ਤੇਦਾਰ ਨੇ ਦਸਿਆ ਕਿ ਰਵਾਇਤ ਅਨੁਸਾਰ ਕਿਸੇ ਨੂੰ ਦਫ਼ਨਾਉਣ ਦੇ ਤੁਰਤ ਬਾਅਦ ਹੀ ਕਬਰ ਨੂੰ ਪੱਕਾ ਨਹੀਂ ਕਰਦੇ। ਇਸ ਨੂੰ ਅਸੀਂ ਉਦੋਂ ਕੰਕਰੀਟ ਕਰਵਾਵਾਂਗੇ ਜਦੋਂ ਪੀੜਤਾ ਦੇ ਘਰ ਵਾਲੇ ਪਹਾੜਾਂ ਤੋਂ ਅਪਣੇ ਮਵੇਸ਼ੀਆਂ ਨਾਲ ਵਾਪਸ ਆਉਣਗੇ, ਉਦੋਂ ਕਬਰ ਨੂੰ ਪੱਕਾ ਕੀਤਾ ਜਾਵੇਗਾ। ਜਦੋਂ ਬੱਚੀ ਦੀ ਲਾਸ਼ ਮਿਲੀ ਸੀ, ਉਸ ਦੇ ਸੌਤੇਲੇ ਪਿਤਾ ਜਿਨ੍ਹਾਂ ਨੇ ਉਸ ਨੂੰ ਬਚਪਨ ਵਿਚ ਗੋਦ ਲਿਆ ਸੀ, ਤਾਂ ਉਨ੍ਹਾਂ ਦੀ ਇੱਛਾ ਸੀ ਕਿ ਬੱਚੀ ਦੀ ਲਾਸ਼ ਨੂੰ ਰਸਾਨਾ ਪਿੰਡ ਵਿਚ ਹੀ ਕਿਸੇ ਛੋਟੀ ਜਿਹੀ ਜਗ੍ਹਾ ਵਿਚ ਦਫ਼ਨਾ ਦਿਤਾ ਜਾਵੇ ਕਿਉਂਕਿ ਇੱਥੇ ਪਹਿਲਾਂ ਤੋਂ ਉਨ੍ਹਾਂ ਦੇ ਤਿੰਨ ਬੱਚੇ ਅਤੇ ਮਾਂ ਦਫ਼ਨ ਹਨ।
ਤਿੰਨ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸੇ ਪਿੰਡ ਵਿਚ ਦਫ਼ਨਾਇਆ ਗਿਆ ਸੀ ਪਰ ਇਸ ਵਾਰ ਪਿੰਡ ਵਾਸੀਆਂ ਨੇ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਜ਼ਮੀਨ ਮੁਸਲਿਮ ਸਮਾਜ ਦੀ ਨਹੀਂ ਹੈ।
ਦਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਚੀ ਦੇ ਪਿੰਡ ਵਿਚ ਦਫ਼ਨਾਉਣ ਲਈ ਕਬਰ ਵੀ ਪੁੱਟੀ ਜਾਣ ਲੱਗੀ ਸੀ ਪਰ ਵਿਚਕਾਰ ਹੀ ਪਿੰਡ ਵਾਲਿਆਂ ਨੇ ਰੋਕ ਦਿਤਾ। ਉਸ ਵੇਲੇ ਸ਼ਾਮ ਦੇ ਕਰੀਬ ਛੇ ਵਜੇ ਸਨ। ਇਸ ਤੋਂ ਬਾਅਦ ਉਸ ਨੂੰ ਪਿੰਡ ਤੋਂ 8 ਕਿੱਲੋਮੀਟਰ ਦੂਰ ਦਫ਼ਨਾਇਆ ਗਿਆ।

Leave a Reply

Your email address will not be published.