ਮੁੱਖ ਖਬਰਾਂ
Home / ਮੁੱਖ ਖਬਰਾਂ / ਮਹਿਬੂਬਾ ਮੁਫ਼ਤੀ ਵਲੋਂ ਭਾਜਪਾ ਮੰਤਰੀਆਂ ਦੇ ਅਸਤੀਫ਼ੇ ਪ੍ਰਵਾਨ

ਮਹਿਬੂਬਾ ਮੁਫ਼ਤੀ ਵਲੋਂ ਭਾਜਪਾ ਮੰਤਰੀਆਂ ਦੇ ਅਸਤੀਫ਼ੇ ਪ੍ਰਵਾਨ

Spread the love

ਸ੍ਰੀਨਗਰ-ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਸਬੰਧ ‘ਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੇ ਸਮਰਥਨ ‘ਚ ਕੀਤੀ ਰੈਲੀ ‘ਚ ਭਾਗ ਲੈਣ ਵਾਲੇ ਦੋ ਵਿਵਾਦਤ ਭਾਜਪਾ ਮੰਤਰੀਆਂ ਦੇ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਮੰਤਰੀ ਲਾਲ ਸਿੰਘ ਤੇ ਚੰਦਰ ਪ੍ਰਕਾਸ਼ ਗੰਗਾ ਦੇ ਅਸਤੀਫੇ ਭਾਜਪਾ ਦੇ ਸੂਬਾ ਪ੍ਰਧਾਨ ਸਤ ਸ਼ਰਮਾ ਰਾਹੀਂ ਅੱਜ ਸਵੇਰੇ ਪ੍ਰਾਪਤ ਹੋਏ ਸਨ, ਜਿਨ੍ਹਾਂ ਨੂੰ ਜਲਦ ਹੀ ਸਵੀਕਾਰ ਕਰ ਲਿਆ ਗਿਆ ਤੇ ਅਗਲੀ ਰਸਮੀ ਕਾਰਵਾਈ ਲਈ ਰਾਜਪਾਲ ਐਨ.ਐਨ. ਵੋਹਰਾ ਨੂੰ ਭੇਜ ਦਿੱਤਾ ਗਿਆ ਹੈ | ਇਨ੍ਹਾਂ ਮੰਤਰੀਆਂ ਦੇ ਅਸਤੀਫਿਆ ਨਾਲ ਹੀ ਭਾਜਪਾ ਦੇ 9 ਮੰਤਰੀਆਂ ਸਮੇਤ ਸੂਬਾ ਸਰਕਾਰ ‘ਚ ਮੰਤਰੀਆਂ ਦੀ ਗਿਣਤੀ 22 ਰਹਿ ਗਈ ਹੈ |

Leave a Reply

Your email address will not be published.