ਮੁੱਖ ਖਬਰਾਂ
Home / ਪੰਜਾਬ / ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਮਾਰੀ ਗੋਲੀ, ਇਸ ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ

ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਮਾਰੀ ਗੋਲੀ, ਇਸ ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ

Spread the love

ਜਲੰਧਰ—ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ। ਇਹ ਗੱਲ ਦਿਲਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਕਬੂਲਿਆ ਹੈ। ਉਸ ਨੇ ਸਾਫ-ਸਾਫ ਸ਼ਬਦਾਂ ‘ਚ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ। ਦਿਲਪ੍ਰੀਤ ਸਿੰਘ ਨਾਂ ਦੇ ਇਸ ਵਿਅਕਤੀ ਨੇ ਪਰਮੀਸ਼ ਵਰਮਾ ਨੂੰ ਕਿਹਾ ਕਿ, ਉਦੋਂ ਤਾਂ ਬਹੁਤ ਚੈਲੇਂਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ… ਬਹੁਤ ਬਚ ਬਚ ਕੇ ਨਿਕਲਦਾ ਰਿਹਾ ਹੈ ਤੇ ਹੁਣ ਧੱਕੇ ਚੜ੍ਹ ਹੀ ਗਿਆ। ਤੈਨੂੰ ਕਿਹਾ ਸੀ ਕਿ ਗੱਲ ਮੰਨ ਲੈ ਨਹੀਂ ਤਾਂ ਸਿੱਧਾ ਮਿਲਾਂਗੇ, ਅੱਜ ਦੇਖ ਲੈ ਮਿਲ ਹੀ ਲਿਆ ਆਪਾਂ। ਹੁਣ ਸ਼ੁਰੂ ਹੋ ਗਈ ਆਪਣੀ ਤੇ ਦੇਖਣਾ ਬਾਕੀ ਹੈ ਕਿ ਇਹ ਕਿਥੇ ਮੁੱਕਦੀ ਹੈ।
ਇਸ ਵਿਅਕਤੀ ਨੇ ਸ਼ਰੇਆਮ ਆਪਣੇ ਫੇਸਬੁੱਕ ਪੇਜ਼ ‘ਤੇ ਇਹ ਗੱਲ ਸਾਂਝੀਆਂ ਕਰਦੇ ਇਸ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਦੂਜੇ ਪਾਸੇ ਪਰਮੀਸ਼ ਵਰਮਾ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ, ਕਥਿਤ ਤੌਰ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਇਹ ਪੋਸਟ ਕਰੀਬ 6 ਘੰਟੇ ਪਹਿਲਾਂ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ।
ਕੌਣ ਹੈ ਦਿਲਪ੍ਰੀਤ ਸਿੰਘ ਉਰਫ ਬਾਬਾ
ਦਿਲਪ੍ਰੀਤ ਸਿੰਘ ਉਰਫ ਬਾਬਾ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ। ਦਿਲਪ੍ਰੀਤ ਰੋਪੜ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਕਈ ਮਾਮਲੇ ਦਰਜ ਹਨ ਜਿਨ੍ਹਾਂ ‘ਚ ਕਤਲ, ਡਕੈਤੀਆਂ ਤੇ ਕੋਈ ਹੋਰ ਮਾਮਲੇ ਸ਼ਾਮਲ ਹਨ। ਮੋਸਟ ਵਾਂਟੇਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਉਹ ਪੰਜਾਬ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਬੀਤੇ ਸਾਲ 7 ਅਪ੍ਰੈਲ ਨੂੰ ਦਿਲਪ੍ਰੀਤ ਬਾਬਾ ਨੇ ਰਿੰਦਾ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਹੁਸ਼ਿਆਰਪੁਰ ਦੇ ਖੁਰਦ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ।
ਚੰਡੀਗੜ੍ਹ ਵਿਖੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਇਨ੍ਹਾਂ ਗੈਂਗਸਟਰਾਂ ਨੇ ਇਹ ਖੂਨੀ ਖੇਡ ਖੇਡੀ। ਇਸ ਤੋਂ ਬਾਅਦ ਇਕ ਗੈਂਗਸਟਰ ਦੇ ਕਤਲ ‘ਚ ਵੀ ਦਿਲਪ੍ਰੀਤ ਬਾਬਾ ਦਾ ਨਾਂ ਬੋਲਿਆ। ਦਿਲਪ੍ਰੀਤ ਸਿੰਘ ਬਾਬਾ ਇਸ ਸਮੇਂ ਭਗੌੜਾ ਹੈ ਅਤੇ ਰੂਪਨਗਰ ਦੀ ਪੁਲਸ ਸਮੇਤ ਕਈ ਜ਼ਿਲਿਆਂ ਦੀ ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦਿਲਪ੍ਰੀਤ ਪੁਲਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਦੂਜੇ ਪਾਸੇ ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ।

Leave a Reply

Your email address will not be published.